ਭਾਰਤ-ਸ਼੍ਰੀਲੰਕਾ ਸੀਰੀਜ਼ ਦਾ ਸਮਾਂ ਬਦਲਿਆ, ਹੁਣ 13 ਨਹੀਂ ਇੰਨੀ ਤਾਰੀਖ ਤੋਂ ਹੋਵੇਗਾ ਮੈਚ !

Friday, Jul 09, 2021 - 10:32 PM (IST)

ਨਵੀਂ ਦਿੱਲੀ- ਸ਼੍ਰੀਲੰਕਾਈ ਟੀਮ ਦੇ ਮੈਂਬਰਾਂ ਦੇ ਕੋਵਿਡ-19 ਦੇ ਪਾਜ਼ੇਟਿਵ ਮਾਮਲਿਆਂ ਤੋਂ ਬਾਅਦ ਭਾਰਤ ਦੇ ਸ਼੍ਰੀਲੰਕਾ ਦੌਰੇ ਦੇ ਮੈਚਾਂ ਨੂੰ ਮੁੜਨਿਰਧਾਰਤ ਕੀਤਾ ਜਾ ਸਕਦਾ ਹੈ। ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਜੋ 13 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸੀ, ਹੁਣ 17 ਜਾਂ 18 ਜੁਲਾਈ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮੇਜ਼ਬਾਨ ਬੋਰਡ ਚਾਹੁੰਦਾ ਹੈ ਕਿ ਖਿਡਾਰੀ ਕੁਆਰੰਟੀਨ ਦੇ ਦੌਰਾਨ ਵਧੀਆ ਤਰੀਕੇ ਨਾਲ ਦੇਖਭਾਲ ਕਰਨ। ਸ਼੍ਰੀਲੰਕਾ ਦੇ ਬੱਲੇਬਾਜ਼ੀ ਕੋਚ ਗ੍ਰਾਂਟ ਫਲਾਵਰ ਅਤੇ ਇਕ ਟੀਮ ਵਿਸ਼ਲੇਸ਼ਕ ਨੂੰ ਹਾਲ ਹੀ 'ਚ ਇੰਗਲੈਂਡ ਦੌਰੇ ਤੋਂ ਆਉਣ 'ਤੇ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ।

ਇਹ ਖਬਰ ਪੜ੍ਹੋ- ENG v PAK : ਬੇਨ ਸਟੋਕਸ ਨੇ ਤੋੜਿਆ ਧੋਨੀ ਦਾ ਇਹ ਖਾਸ ਰਿਕਾਰਡ

ਸ਼੍ਰੀਲੰਕਾ ਕ੍ਰਿਕਟ ਨੇ ਸ਼ਨੀਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਪ੍ਰਸਾਰਕਾਂ ਨੂੰ ਮੈਚਾਂ ਦੇ ਕਾਰਜਕਾਲ ਪ੍ਰੋਗਰਾਮ ਦਾ ਐਲਾਨ ਕਰਨ ਦੇ ਲਈ ਤਿਆਰ ਹੈ। ਇਸ ਤੋਂ ਪਹਿਲਾਂ 13 ਤੋਂ 18 ਜੁਲਾਈ ਤੱਕ ਤਿੰਨ ਵਨ ਡੇ ਮੈਚ ਕਰਵਾਏ ਜਾਣੇ ਸੀ ਜਦਕਿ 21 ਜੁਲਾਈ ਤੋਂ ਲੈ ਕੇ 25 ਜੁਲਾਈ ਤੱਕ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅ ਵਿਚ ਤਿੰਨ ਟੀ-20 ਮੈਚ ਹੋਣੇ ਸਨ।

ਇਹ ਖਬਰ ਪੜ੍ਹੋ- ਵਿਜੀਲੈਂਸ ਵੱਲੋਂ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਤੇ 1 ਹੋਰ ਕਰਮਚਾਰੀ ਰਿਸ਼ਵਤ ਲੈਂਦੇ ਕਾਬੂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News