ਭਾਰਤ-ਸ਼੍ਰੀਲੰਕਾ ਨੇ ਮਿਲ ਕੇ ਬਣਾ ਦਿੱਤਾ ਇਹ ਵਿਸ਼ਵ ਰਿਕਾਰਡ, ਪਹਿਲੀ ਵਾਰ ਹੋਇਆ ਇਹ ਕਾਰਨਾਮਾ

06/09/2017 1:36:04 AM

ਲੰਡਨ— ਭਾਰਤ ਅਤੇ ਸ਼੍ਰੀਲੰਕਾ ਜਦੋਂ ਇੱਥੋਂ ਦੇ ਕੇਨਿੰਗਟਨ ਓਵਲ ਮੈਦਾਨ 'ਤੇ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦਾ ਮੁਕਾਬਲਾ ਖੇਡਦੇ ਉੱਤਰੇ ਤਾਂ ਉਨ੍ਹਾਂ ਨੇ 150 ਮੈਚ ਖੇਡਣ ਦਾ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ। ਇਕ ਰੋਜਾ ਇਤਿਹਾਸ 'ਚ ਹੁਣ ਤੱਕ ਕਿਸੇ ਵੀ ਦੋ ਦੇਸ਼ਾਂ ਨੇ ਆਪਸ 'ਚ 150 ਮੈਚ ਖੇਡਣ ਦਾ ਰਿਕਾਰਡ ਨਹੀਂ ਬਣਾਇਆ ਹੈ।
ਦੋਵੇਂ ਟੀਮਾਂ 'ਚ ਇਸ ਤਰ੍ਹਾਂ ਰਿਹਾ ਰਿਕਾਰਡ
ਇਸ ਤੋਂ ਪਹਿਲਾਂ ਭਾਰਤ ਅਤੇ ਸ਼੍ਰੀਲੰਕਾ ਨੇ ਹੁਣ ਤੱਕ ਆਪਸ 'ਚ 149 ਮੈਚ ਖੇਡੇ ਹਨ। ਭਾਰਤ ਨੇ 83 ਮੈਚ ਜਿੱਤੇ ਹਨ, ਜਿਸ 'ਚ 54 ਮੈਚ ਹਾਰੇ ਹਨ ਇਕ ਟਾਈ ਰਿਹਾ ਅਤੇ 11 'ਚ ਕੋਈ ਨਤੀਜਾ ਨਹੀਂ ਨਿਕਲਿਆ। ਹੋਰ ਦੇਸ਼ਾਂ ਨੂੰ ਦੇਖਿਆ ਜਾਵੇ ਤਾਂ ਆਸਟਰੇਲੀਆ ਨੇ ਵੈਸਟ ਇੰਡੀਜ਼ ਨਾਲ ਜ਼ਿਆਦਾਤਰ 139 ਮੈਚ ਖੇਡੇ ਹਨ। ਬੰਗਲਾਦੇਸ਼ ਲਈ ਜਿੰਮਾਬਾਵੇ ਖਿਲਾਫ 69 ਮੈਚਾਂ ਦਾ ਅੰਕੜਾ ਹੈ।
ਇੰਗਲੈਂਡ ਨੇ ਆਸਟਰੇਲੀਆ ਖਿਲਾਫ ਜ਼ਿਆਦਾਤਰ 169 ਮੈਚ ਖੇਡੇ ਹਨ। ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਾਲੇ 136 ਮੈਚਾਂ ਦਾ ਅੰਕੜਾ ਹੈ। ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਵਿਚਾਲੇ 147 ਮੈਚ ਹੋਏ ਹਨ। ਦੱਖਣੀ ਅਫਰੀਕਾ ਅਤੇ ਆਸਟਰੇਲੀਆ ਨੇ ਆਪਸ 'ਚ 96 ਮੈਚ ਖੇਡੇ ਹਨ।


Related News