ਭਾਰਤ ਏ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ ਡਰਾਅ 'ਤੇ ਰੋਕਿਆ

07/17/2018 1:50:31 PM

ਬੈਂਗਲੁਰੂ— ਭਾਰਤ ਏ ਟੀਮ ਨੇ ਦੋ ਵਾਰ ਪਿਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਪੰਜਵੇਂ ਅਤੇ ਆਖ਼ਰੀ ਅਭਿਆਸ ਮੈਚ 'ਚ ਦੱਖਣੀ ਕੋਰੀਆ ਨੂੰ 2-2 ਨਾਲ ਡਰਾਅ 'ਤੇ ਰੋਕਿਆ। ਦੱਖਣੀ ਕੋਰੀਆ ਲਈ ਤੀਜੇ ਮਿੰਟ 'ਚ ਪੈਨਲਟੀ ਕਾਰਨਰ 'ਤੇ ਜਾਂਗ ਜੋਂਗਯੁਨ ਨੇ ਗੋਲ ਕੀਤਾ।

ਭਾਰਤ ਏ ਦੇ ਫਾਰਵਰਡ ਗੁਰਜੰਟ
 ਸਿੰਘ ਨੇ ਨੌਵੇਂ ਮਿੰਟ 'ਚ ਬਰਾਬਰੀ ਦਾ ਗੋਲ ਦਾਗਿਆ। ਪਹਿਲੇ ਕੁਆਰਟਰ 'ਚ ਸਕੋਰ 1-1 ਹੋ ਗਿਆ ਸੀ। ਕੋਰੀਆ ਨੇ ਦੂਜੇ ਕੁਆਰਟਰ 'ਚ ਲੈਅ ਬਰਕਰਾਰ ਰਖਦੇ ਹੋਏ ਕਈ ਮੌਕੇ ਬਣਾਏ। ਕੋਰੀਆ ਲਈ ਜਾਂਗ ਜੋਂਗਯੁਨ ਨੇ 23ਵੇਂ ਮਿੰਟ 'ਚ ਦੂਜਾ ਗੋਲ ਕਰਕੇ ਟੀਮ ਨੂੰ 2-1 ਦੀ ਬੜ੍ਹਤ ਦਿਵਾਈ। ਭਾਰਤ ਏ ਲਈ 50ਵੇਂ ਮਿਟ 'ਚ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ 'ਤੇ ਬਰਾਬਰੀ ਦਾ ਗੋਲ ਕੀਤਾ।


Related News