'ਵਨ ਡੇ ਸੁਪਰ ਲੀਗ' ਦਾ ਹਿੱਸਾ ਨਹੀਂ ਹੈ ਭਾਰਤ-ਦੱਖਣੀ ਅਫਰੀਕਾ ਵਨ ਡੇ ਸੀਰੀਜ਼

Thursday, Jan 20, 2022 - 09:59 PM (IST)

'ਵਨ ਡੇ ਸੁਪਰ ਲੀਗ' ਦਾ ਹਿੱਸਾ ਨਹੀਂ ਹੈ ਭਾਰਤ-ਦੱਖਣੀ ਅਫਰੀਕਾ ਵਨ ਡੇ ਸੀਰੀਜ਼

ਪਾਰਲ (ਦੱਖਣੀ ਅਫਰੀਕਾ)- ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਨ ਡੇ ਸੁਪਰ ਲੀਗ ਦਾ ਹਿੱਸਾ ਨਹੀਂ ਹੈ ਜੋ 2023 ਵਿਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਦੇ ਲਈ ਕੁਆਲੀਫਿਕੇਸ਼ਨ ਹੈ। ਭਾਰਤ ਹੁਣ ਤੱਕ 9 ਮੈਚ ਖੇਡ ਚੁੱਕਿਆ ਹੈ, ਜਿਸ ਵਿਚ ਨਵੰਬਰ 2020 'ਚ ਆਸਟਰੇਲੀਆ ਦੇ ਵਿਰੁੱਧ ਤੇ ਜੁਲਾਈ 2021 ਵਿਚ ਸ਼੍ਰੀਲੰਕਾ ਦੇ ਵਿਰੁੱਧ ਸੀਰੀਜ਼ ਸ਼ਾਮਿਲ ਹੈ। ਭਾਰਤ ਹੁਣ ਤੱਕ 49 ਅੰਕਾਂ ਦੇ ਨਾਲ 7ਵੇਂ ਸਥਾਨ 'ਤੇ ਹੈ। ਆਈ. ਸੀ. ਸੀ. ਦੇ ਅਨੁਸਾਰ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਲਈ ਖੇਡੇ ਜਾ ਰਹੇ ਸਾਰੇ ਵਨ ਡੇ ਜ਼ਰੂਰੀ ਨਹੀਂ ਕਿ ਸੁਪਰ ਲੀਗ ਦਾ ਹਿੱਸਾ ਹੋਣ, ਕੇਵਲ ਪਹਿਲਾਂ ਤੋਂ ਨਿਰਧਾਰਿਤ ਸੀਰੀਜ਼ ਹੀ ਇਸ ਸੁਪਰ ਲੀਗ ਦਾ ਹਿੱਸਾ ਹੁੰਦੀ ਹੈ। 

ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਵੱਡੀ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਪਹੁੰਚਿਆ ਭਾਰਤ

PunjabKesari
ਬੁੱਧਵਾਰ (19 ਜਨਵਰੀ) ਤੋਂ ਸ਼ੁਰੂ ਹੋਈ ਦੱਖਣੀ ਅਫਰੀਕਾ-ਭਾਰਤ ਵਨ ਡੇ ਅੰਤਰਰਾਸ਼ਟਰੀ ਸੀਰੀਜ਼,ਵਨ ਡੇ ਸੁਪਰ ਲੀਗ ਦਾ ਹਿੱਸਾ ਨਹੀਂ ਹੈ, ਜੋ 2023 ਵਿਚ ਆਈ. ਸੀ. ਸੀ. ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦਾ ਇਕ ਸਾਧਨ ਹੈ। ਆਈ. ਸੀ. ਸੀ. ਨੇ ਕਿਹਾ ਹੈ ਕਿ ਕੁਝ ਮਾਮਲਿਆਂ ਵਿਚ ਇਕ ਸੀਰੀਜ਼ 'ਚ ਚਾਰ ਜਾਂ ਪੰਜ ਮੈਚ ਖੇਡ ਸਕਦੇ ਹਾਂ ਪਰ ਸੁਪਰ ਲੀਗ ਅੰਕ ਦੇ ਲਈ ਕੇਵਲ ਤਿੰਨ ਪਹਿਲਾਂ ਨਿਰਧਾਰਿਤ ਮੈਚ ਹੀ ਗਿਣੇ ਜਾਣਗੇ। 2023 ਵਿਚ ਖਤਮ ਹੋਣ ਵਾਲੇ ਐੱਫ. ਟੀ. ਪੀ. ਵਿਚ, ਕਈ ਟੀਮਾਂ ਨੂੰ ਸੁਪਰ ਲੀਗ ਦੇ ਬਾਹਰ ਦੁਵੱਲੇ ਸੀਰੀਜ਼ ਮੈਚ ਖੇਡਣ ਤੇ ਪਾਰਲ ਵਿਚ ਸ਼ੁਰੂ ਹੋਈ ਸੀਰੀਜ਼ ਉਨ੍ਹਾਂ ਵਿਚੋਂ ਇਕ ਹੈ। ਅਗਲੇ ਮਹੀਨੇ ਵੈਸਟਇੰਡੀਜ਼ ਦੇ ਵਿਰੁੱਧ ਵਨ ਡੇ ਸੀਰੀਜ਼ ਸੁਪਰ ਲੀਗ ਦਾ ਹਿੱਸਾ ਹੈ। ਹਾਲਾਂਕਿ, ਇੰਗਲੈਂਡ ਦੇ ਵਿਰੁੱਧ 9,12 ਤੇ 14 ਜੁਲਾਈ ਨੂੰ ਇਗਲੈਂਡ ਦੇ ਵਿਰੁੱਧ ਤਿੰਨ ਵਨ ਡੇ ਮੈਚ ਦਾ ਹਿੱਸਾ ਨਹੀਂ ਹੈ, ਕਿਉਂਕਿ ਦੋਵਾਂ ਟੀਮਾਂ ਨੇ ਪਿਛਲੇ ਸਾਲ ਮਾਰਚ ਵਿਚ ਪੁਣੇ 'ਚ ਆਪਣੀ ਸੁਪਰ ਲੀਗ ਦੀ ਸੀਰੀਜ਼ ਪੂਰੀ ਕੀਤੀ ਸੀ। 

ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਆਸਟਰੇਲੀਆ ਨੇ ਸਕਾਟਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

PunjabKesari
ਆਈ. ਸੀ. ਸੀ. ਦੇ ਅਨੁਸਾਰ ਹਰੇਕ ਟੀਮ ਨੂੰ 8 ਹੋਰ ਟੀਮਾਂ ਦੇ ਵਿਰੁੱਧ ਤਿੰਨ ਵਨ ਡੇ ਮੈਚ ਖੇਡਣੇ ਹਨ। ਇਨ੍ਹਾਂ ਵਿਚੋਂ ਚਾਰ ਘਰੇਲੂ ਸੀਰੀਜ਼ ਹਨ ਤੇ ਚਾਰ ਸੀਰੀਜ਼ ਘਰ ਤੋਂ ਬਾਹਰ ਹਨ। ਇਸਦਾ ਮਤਲਬ ਹੈ ਕਿ ਹਰੇਕ ਟੀਮ ਕੁੱਲ 24 ਵਨ ਡੇ ਮੈਚ ਖੇਡੇਗੀ। ਹਰੇਕ ਜਿੱਤ ਦੇ ਲਈ ਟੀਮ ਨੂੰ 10 ਅੰਕ ਮਿਲਣਗੇ ਤੇ ਇਕ ਟਾਈ- ਕੋਈ ਨਤੀਜਾ ਨਹੀਂ ਨਿਕਲਣ 'ਚੇ ਮੈਚ ਦੇ ਲਈ ਪੰਜ ਅੰਕ ਮਿਲਣਗੇ। ਭਾਰਤ ਪਹਿਲਾਂ ਹੀ 9 ਮੈਚ ਖੇਡ ਚੁੱਕਿਆ ਹੈ, ਜਿਸ ਵਿਚ ਆਸਟਰੇਲੀਆ (ਨਵੰਬਰ 2020 ਵਿਚ ਖੇਡਿਆ ਗਿਆ) ਤੇ ਸ਼੍ਰੀਲੰਕਾ (ਜੁਲਾਈ 2021 ਵਿਚ) ਸ਼ਾਮਿਲ ਹੈ ਤੇ 49 ਅੰਕਾਂ ਦੇ ਨਾਲ 7ਵੇਂ ਸਥਾਨ 'ਤੇ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News