ਪਾਕਿਸਤਾਨ ਵਿਰੁੱਧ ਅਰਸ਼ਦੀਪ ਦੀ ਜਗ੍ਹਾ ਕੁਲਦੀਪ ਨੂੰ ਉਤਾਰੇ ਭਾਰਤ : ਗਾਵਸਕਰ
Saturday, Feb 14, 2026 - 02:30 PM (IST)
ਨਵੀਂ ਦਿੱਲੀ– ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੂੰ ਉਮੀਦ ਹੈ ਕਿ ਐਤਵਾਰ ਨੂੰ ਕੋਲੰਬੋ ’ਚ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ’ਚ ਭਾਰਤੀ ਟੀਮ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਜਗ੍ਹਾ ਲੈੱਗ ਸਪਿੰਨਰ ਕੁਲਦੀਪ ਯਾਦਵ ਨੂੰ ਆਖਰੀ-11 ’ਚ ਸ਼ਾਮਲ ਕਰੇਗੀ। ਟੀ20 ਵਿਸ਼ਵ ਕੱਪ 2026 ਦੇ ਵੀਰਵਾਰ ਦੇ ਮੈਚ ਵਿਚ ਨਾਮੀਬੀਆ ਦੇ ਬੱਲੇਬਾਜ਼ਾਂ ਨੇ ਅਰਸ਼ਦੀਪ ਦਾ ਰੱਜ ਕੇ ਕੁਟਾਪਾ ਚਾੜਿਆ ਅਤੇ ਉਸ ਨੇ ਆਪਣੇ ਕੋਟੇ ਦੇ 4 ਓਵਰ ਵੀ ਪੂਰੇ ਨਹੀਂ ਕੀਤੇ।
ਗਾਵਸਕਰ ਨੇ ਕਿਹਾ, ‘‘ਸਾਡੇ ਸਾਰੇ ਗੇਂਦਬਾਜ਼ਾਂ ਨੇ ਵਿਕਟਾਂ ਲਈਆਂ। ਅਰਸ਼ਦੀਪ ਨੇ ਆਪਣੇ 4 ਓਵਰ ਪੂਰੇ ਨਹੀਂ ਕੀਤੇ ਜਦਕਿ ਸ਼ਿਵਮ ਦੂਬੇ ਨੇ 2 ਓਵਰ ਅਤੇ ਹਾਰਦਿਕ ਨੇ ਆਪਣਾ ਕੋਟਾ ਪੂਰਾ ਕੀਤਾ। ਇਸ ਤੋਂ ਸੰਕੇਤ ਮਿਲਦਾ ਹੈ ਕਿ ਕੁਲਦੀਪ ਯਾਦਵ ਪਾਕਿਸਤਾਨ ਵਿਰੁੱਧ ਮੈਚ ’ਚ ਅਰਸ਼ਦੀਪ ਦੀ ਜਗ੍ਹਾ ਲੈ ਸਕਦਾ ਹੈ।’’
ਉਸ ਨੇ ਕਿਹਾ, ‘‘ਸ਼੍ਰੀਲੰਕਾ ਦੀਆਂ ਪਿੱਚਾਂ ਸਪਿੰਨਰਾਂ ਲਈ ਮਦਦਗਾਰ ਹਨ ਅਤੇ ਭਾਰਤ ਦਾ 3 ਸਪਿੰਨਰਾਂ ਨਾਲ ਖੇਡਣ ਦਾ ਇਤਿਹਾਸ ਰਿਹਾ ਹੈ। ਮੈਨੂੰ ਉਮੀਦ ਹੈ ਕਿ ਕੋਲੰਬੋ ’ਚ ਪਾਕਿਸਤਾਨ ਵਿਰੁੱਧ ਹੋਣ ਵਾਲੇ ਮੈਚ ’ਚ ਕੁਲਦੀਪ ਨੂੰ ਆਖਰੀ-11 ’ਚ ਸ਼ਾਮਲ ਕੀਤਾ ਜਾਵੇਗਾ।’’
