T20 World Cup 'ਚ ਹੁਣ ਇੱਕ ਨਹੀਂ ਸਗੋਂ 2 ਵਾਰ ਭਿੜਨਗੇ ਭਾਰਤ-ਪਾਕਿਸਤਾਨ!

Wednesday, Feb 11, 2026 - 12:03 AM (IST)

T20 World Cup 'ਚ ਹੁਣ ਇੱਕ ਨਹੀਂ ਸਗੋਂ 2 ਵਾਰ ਭਿੜਨਗੇ ਭਾਰਤ-ਪਾਕਿਸਤਾਨ!

ਸਪੋਰਟਸ ਡੈਸਕ- ਕ੍ਰਿਕਟ ਪ੍ਰੇਮੀਆਂ ਲਈ ਇੱਕ ਬਹੁਤ ਹੀ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਟੀ-20 ਵਰਲਡ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਰਫ ਇੱਕ ਨਹੀਂ, ਸਗੋਂ ਦੋ ਵਾਰ ਟੱਕਰ ਹੋਣ ਦੀ ਸੰਭਾਵਨਾ ਬਣ ਰਹੀ ਹੈ। ਭਾਵੇਂ ਪਹਿਲਾਂ ਇਸ ਮੁਕਾਬਲੇ ਦੇ ਹੋਣ 'ਤੇ ਸੰਦੇਹ ਜਤਾਇਆ ਜਾ ਰਿਹਾ ਸੀ ਪਰ ਹੁਣ ਇਨ੍ਹਾਂ ਦੋ ਰਵਾਇਤੀ ਵਿਰੋਧੀਆਂ ਵਿਚਾਲੇ 'ਡਬਲ ਰੋਮਾਂਚ' ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਨਾਲ ਹੀ, ਆਈ.ਸੀ.ਸੀ. ਦੇ ਦਬਾਅ ਅੱਗੇ ਝੁਕਦਿਆਂ ਪਾਕਿਸਤਾਨ ਨੇ ਟੂਰਨਾਮੈਂਟ ਵਿੱਚ ਭਾਰਤ ਨਾਲ ਖੇਡਣ ਲਈ ਸਹਿਮਤੀ ਦੇ ਦਿੱਤੀ ਹੈ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲਾ ਮੁਕਾਬਲਾ 15 ਫਰਵਰੀ 2026 ਨੂੰ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੁਕਾਬਲਾ ਗਰੁੱਪ ਸਟੇਜ ਦਾ ਹੋਵੇਗਾ। ਦੱਸ ਦੇਈਏ ਕਿ ਟੂਰਨਾਮੈਂਟ ਵਿੱਚ ਕੁੱਲ 20 ਟੀਮਾਂ ਨੂੰ 4 ਗਰੁੱਪਾਂ ਵਿੱਚ ਵੰਡਿਆ ਗਿਆ ਹੈ, ਅਤੇ ਹਰ ਗਰੁੱਪ ਵਿੱਚ 5-5 ਟੀਮਾਂ ਸ਼ਾਮਲ ਹਨ। ਭਾਰਤ ਅਤੇ ਪਾਕਿਸਤਾਨ ਦੋਵੇਂ ਹੀ 'ਗਰੁੱਪ ਏ' ਦਾ ਹਿੱਸਾ ਹਨ।

ਇਹ ਵੀ ਪੜ੍ਹੋ- ਪਹਿਲੇ ਮੈਚ 'ਚ ਹੀ ਟੀਮ ਇੰਡੀਆ ਨੇ ਰਚ'ਤਾ ਇਤਿਹਾਸ ! ਕ੍ਰਿਕਟ ਜਗਤ 'ਚ ਅਜਿਹਾ ਕਰਨ ਵਾਲੀ ਬਣੀ No.1 Team

ਗਰੁੱਪ ਸਟੇਜ ਤੋਂ ਬਾਅਦ ਸੁਪਰ-8 ਦੇ ਮੁਕਾਬਲੇ ਸ਼ੁਰੂ ਹੋਣਗੇ, ਜਿੱਥੇ ਹਰ ਗਰੁੱਪ ਦੀਆਂ ਟਾਪ-2 ਟੀਮਾਂ ਨੂੰ ਉਨ੍ਹਾਂ ਦੀ ਰੈਂਕਿੰਗ ਦੇ ਆਧਾਰ 'ਤੇ ਦੋ ਵੱਖ-ਵੱਖ ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਜੇਕਰ ਭਾਰਤ ਅਤੇ ਪਾਕਿਸਤਾਨ ਆਪਣੇ-ਆਪਣੇ ਸੁਪਰ-8 ਗਰੁੱਪਾਂ ਵਿੱਚੋਂ ਸੈਮੀਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਹਿੰਦੇ ਹਨ, ਤਾਂ ਉੱਥੇ ਉਨ੍ਹਾਂ ਦੇ ਭਿੜਨ ਦੇ ਪੂਰੇ ਆਸਾਰ ਬਣ ਸਕਦੇ ਹਨ।

ਜੇਕਰ ਭਾਰਤ ਆਪਣੇ ਸੁਪਰ-8 ਗਰੁੱਪ ਵਿੱਚੋਂ ਟਾਪ 'ਤੇ ਰਹਿੰਦਾ ਹੈ ਅਤੇ ਪਾਕਿਸਤਾਨ ਦੂਜੇ ਗਰੁੱਪ ਵਿੱਚੋਂ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਬਣਦੀ ਹੈ, ਤਾਂ ਉਹ ਸੈਮੀਫਾਈਨਲ ਵਿੱਚ ਆਹਮੋ-ਸਾਹਮਣੇ ਹੋ ਸਕਦੇ ਹਨ।

ਜੇਕਰ ਦੋਵੇਂ ਟੀਮਾਂ ਆਪਣੇ-ਆਪਣੇ ਸੁਪਰ-8 ਗਰੁੱਪਾਂ ਵਿੱਚ ਟਾਪ 'ਤੇ ਰਹਿੰਦੀਆਂ ਹਨ, ਤਾਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਵਿਚਾਲੇ ਫਾਈਨਲ ਵਿੱਚ ਇੱਕ ਇਤਿਹਾਸਕ ਭੇੜ ਦੇਖਣ ਨੂੰ ਮਿਲ ਸਕਦਾ ਹੈ।

ਇਸ ਖ਼ਬਰ ਨੇ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਭਰ ਦਿੱਤਾ ਹੈ, ਕਿਉਂਕਿ ਹੁਣ 15 ਫਰਵਰੀ ਤੋਂ ਬਾਅਦ ਵੀ ਭਾਰਤ-ਪਾਕਿ ਮੁਕਾਬਲੇ ਦੀ ਉਮੀਦ ਬਰਕਰਾਰ ਰਹੇਗੀ।

ਇਹ ਵੀ ਪੜ੍ਹੋ- ਸੱਚ ਹੋ ਗਈ ਬਾਬਾ ਵੇਂਗਾ ਦੀ ਭਵਿੱਖਬਾਣੀ ! ਸੋਨਾ-ਚਾਂਦੀ ਬਾਰੇ ਕਹੀ ਸੀ ਵੱਡੀ ਗੱਲ


author

Rakesh

Content Editor

Related News