ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 299 ਦੌੜਾਂ ਦਾ ਟੀਚਾ
Sunday, Nov 02, 2025 - 08:26 PM (IST)
ਸਪੋਰਟਸ ਡੈਸਕ-ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਅੱਜ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਟਾਸ ਮੀਂਹ ਕਾਰਨ 2 ਘੰਟੇ ਦੇਰ ਨਾਲ ਹੋਇਆ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ ਦਿੱਤਾ 299 ਦੌੜਾਂ ਦਾ ਟੀਚਾ
ਦੋਵਾਂ ਟੀਮਾਂ ਵਿਚੋਂ ਕਿਸੇ ਵੀ ਟੀਮ ਨੇ ਪਹਿਲਾਂ ਟਰਾਫੀ ਨਹੀਂ ਚੁੱਕੀ ਹੈ, ਇਸ ਲਈ ਕ੍ਰਿਕਟ ਪ੍ਰਸ਼ੰਸਕਾਂ ਨੂੰ ਇਤਿਹਾਸ ਦੇ ਪੰਨਿਆਂ 'ਤੇ ਇਕ ਨਵਾਂ ਨਾਂ ਦਰਜ ਹੁੰਦੇ ਦੇਖਣ ਦੀ ਗਾਰੰਟੀ ਹੈ।
