ਵਿਰਾਟ ਆਗਾਮੀ ਮੈਚ ’ਚ ਦੌੜਾਂ ਬਣਾਏਗਾ : ਅਰਸ਼ਦੀਪ
Monday, Oct 20, 2025 - 12:24 AM (IST)

ਪਰਥ -ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਚਮਤਕਾਰੀ ਵਿਰਾਟ ਕੋਹਲੀ ਦੇ ਆਸਟ੍ਰੇਲੀਆ ਵਿਰੁੱਧ ਪਹਿਲੇ ਵਨ ਡੇ ਵਿਚ 8 ਗੇਂਦਾਂ ਵਿਚ ਜ਼ੀਰੋ ’ਤੇ ਆਊਟ ਹੋਣ ਨੂੰ ਜ਼ਿਆਦਾ ਤਵੱਜੋ ਨਾ ਦਿੰਦੇ ਹੋਏ ਕਿਹਾ ਕਿ ਇਸ ਮਹਾਨ ਬੱਲੇਬਾਜ਼ ਦੇ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨਾ ਉਸਦੇ ਲਈ ‘ਖੁਸ਼ਕਿਸਮਤੀ’ ਵਾਲੀ ਗੱਲ ਹੈ।
ਅਰਸ਼ਦੀਪ ਨੂੰ ਲੱਗਦਾ ਹੈ ਕਿ 50 ਓਵਰਾਂ ਦੇ ਰੂਪ ਵਿਚ ਮਾਹਿਰ ਹੋਣ ਕਾਰਨ ਕੋਹਲੀ ਇਸ ਲੜੀ ਦੇ ਬਾਕੀ ਬਚੇ ਦੋਵੇਂ ਮੈਚਾਂ ਵਿਚ ਦੌੜਾਂ ਬਣਾਵੇਗਾ। ਅਰਸ਼ਦੀਪ ਨੇ ਕਿਹਾ, ‘‘ਉਸ ਨੇ ਭਾਰਤ ਲਈ 300 ਤੋਂ ਵੱਧ ਮੈਚ ਖੇਡੇ ਹਨ, ਇਸ ਲਈ ਉਸਦੀ ‘ਫਾਰਮ’ ਸਿਰਫ ਇਕ ਸ਼ਬਦ ਹੈ। ਉਹ ਜਾਣਦਾ ਹੈ ਕਿ ਕਿਵੇਂ ਅੱਗੇ ਵਧਣਾ ਹੈ। ਉਸਦੇ ਨਾਲ ਹੀ ਡਰੈਸਿੰਗ ਰੂਮ ਵਿਚ ਹੋਣਾ ਹਮੇਸ਼ਾ ਕਿਸੇ ਆਸ਼ੀਰਵਾਦ ਦੀ ਤਰ੍ਹਾਂ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਉਹ ਅੱਗੇ ਚੱਲ ਕੇ ਇਸ ਲੜੀ ਵਿਚ ਬਹੁਤ ਸਾਰੀਆਂ ਦੌੜਾਂ ਬਣਾਵੇਗਾ।’’