ਭਾਰਤ ਦੇ ਸਰਬਜੋਤ ਸਿੰਘ ਨੇ ਸ਼ੂਟਿੰਗ ਵਿਸ਼ਵ ਕੱਪ 'ਚ ਜਿੱਤਿਆ ਸੋਨ ਤਮਗਾ

Wednesday, Mar 22, 2023 - 04:57 PM (IST)

ਭਾਰਤ ਦੇ ਸਰਬਜੋਤ ਸਿੰਘ ਨੇ ਸ਼ੂਟਿੰਗ ਵਿਸ਼ਵ ਕੱਪ 'ਚ ਜਿੱਤਿਆ ਸੋਨ ਤਮਗਾ

ਭੋਪਾਲ- ਭਾਰਤ ਦੇ ਸਰਬਜੋਤ ਸਿੰਘ ਨੇ ISSF ਪਿਸਟਲ ਰਾਈਫਲ ਵਿਸ਼ਵ ਕੱਪ 'ਚ ਪੁਰਸ਼ਾਂ ਦੇ ਏਅਰ ਪਿਸਟਲ ਮੁਕਾਬਲੇ 'ਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਤਮਗਾ ਖਾਤਾ ਖੋਲ ਦਿੱਤਾ ਹੈ। ਭਾਰਤ ਦੇ ਵਰੁਣ ਤੋਮਰ ਨੂੰ ਵੀ ਕਾਂਸੀ ਦਾ ਤਗਮਾ ਮਿਲਿਆ। ਦੋ ਸਾਲ ਪਹਿਲਾਂ ਟੀਮ ਅਤੇ ਮਿਕਸਡ ਟੀਮ ਵਰਗ ਵਿੱਚ ਜੂਨੀਅਰ ਵਿਸ਼ਵ ਚੈਂਪੀਅਨ ਸਰਬਜੋਤ ਨੇ ਅਜ਼ਰਬਾਈਜਾਨ ਦੇ ਰੁਸਲਾਨ ਲੁਨੇਵ ਨੂੰ 16. 0 ਨਾਲ ਹਰਾਇਆ।

ਉਸ ਨੇ ਇਸ ਤੋਂ ਪਹਿਲਾਂ ਕੁਆਲੀਫਾਇੰਗ ਰਾਊਂਡ ਵਿੱਚ 585 ਦਾ ਸਕੋਰ ਬਣਾਇਆ ਸੀ। ਸਰਬਜੋਤ ਨੇ ਕੁਆਲੀਫਿਕੇਸ਼ਨ ਸੀਰੀਜ਼ ਵਿਚ 98, 97, 99, 97, 97, 97 ਦਾ ਸਕੋਰ ਬਣਾਇਆ। ਚੀਨ ਦੇ ਲਿਊ ਜਿਨਯਾਓ ਦੂਜੇ ਸਥਾਨ 'ਤੇ ਰਹੇ। ਸਰਬਜੋਤ ਨੇ 253. 2 ਅਤੇ ਰੁਸਲਾਨ ਨੇ 251.9 ਅੰਕ ਬਣਾਏ। ਵਰੁਣ 250. 3 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ।

ਇਹ ਵੀ ਪੜ੍ਹੋ : ODI WC 2023 ਦੀਆਂ ਤਾਰੀਖਾਂ ਆਈਆਂ ਸਾਹਮਣੇ, ਅਹਿਮਦਾਬਾਦ 'ਚ ਖੇਡਿਆ ਜਾਵੇਗਾ ਫਾਈਨਲ ਮੈਚ

ਜ਼ਿਕਰਯੋਗ ਹੈ ਕਿ ਇਹ ਸ਼ੂਟਿੰਗ ਵਰਲਡ ਕੱਪ ਭਾਰਤ ਵਿੱਚ ਹੀ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿਸ਼ਵ ਕੱਪ ਦੇ ਮੁਕਾਬਲੇ ਅੱਜ ਤੋਂ ਹੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸ਼ੁਰੂ ਹੋਏ। ਇਹ ਸਮਾਗਮ ਭੋਪਾਲ ਸਥਿਤ ‘ਐਮਪੀ ਸਟੇਟ ਸ਼ੂਟਿੰਗ ਅਕੈਡਮੀ’ ਵਿੱਚ ਹੋ ਰਿਹਾ ਹੈ। ਇਸ ਸ਼ੂਟਿੰਗ ਵਿਸ਼ਵ ਕੱਪ ਵਿੱਚ ਵੱਖ-ਵੱਖ ਰਾਈਫਲ/ਪਿਸਟਲ ਸ਼ੂਟਿੰਗ ਮੁਕਾਬਲੇ ਹੋਣਗੇ।

ਇਸ ਵਿੱਚ ਹਿੱਸਾ ਲੈਣ ਲਈ 30 ਤੋਂ ਵੱਧ ਦੇਸ਼ਾਂ ਦੇ 200 ਤੋਂ ਵੱਧ ਨਿਸ਼ਾਨੇਬਾਜ਼ ਭੋਪਾਲ ਪਹੁੰਚ ਚੁੱਕੇ ਹਨ। ਉਨ੍ਹਾਂ ਨਾਲ 75 ਤੋਂ ਵੱਧ ਤਕਨੀਕੀ ਅਧਿਕਾਰੀ ਵੀ ਆਏ ਹਨ। ਇਸ ਵਿਸ਼ਵ ਕੱਪ ਵਿੱਚ ਭਾਰਤ ਦੇ ਕੁੱਲ 37 ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚੋਂ 20 ਪੁਰਸ਼ ਅਤੇ 17 ਔਰਤਾਂ ਹਨ।

ਇਹ ਵੀ ਪੜ੍ਹੋ : ਸ਼ਾਹਿਦ ਅਫਰੀਦੀ ਦੀ PM ਮੋਦੀ ਨੂੰ ਅਪੀਲ, ਕਿਹਾ- ਭਾਰਤ-ਪਾਕਿ ਵਿਚਾਲੇ ਹੋਣ ਦਿੱਤਾ ਜਾਵੇ ਕ੍ਰਿਕਟ ਮੈਚ

ਇਸ ਸ਼ੂਟਿੰਗ ਵਿਸ਼ਵ ਕੱਪ ‘ਚ ਜਰਮਨੀ, ਇਜ਼ਰਾਈਲ, ਅਮਰੀਕਾ, ਜਾਪਾਨ, ਬ੍ਰਾਜ਼ੀਲ, ਚੀਨ, ਚੈੱਕ ਗਣਰਾਜ, ਅਜ਼ਰਬਾਈਜਾਨ, ਬੰਗਲਾਦੇਸ਼, ਬੋਸਨੀਆ ਅਤੇ ਹਰਜ਼ੇਗੋਵਿਨਾ, ਡੈਨਮਾਰਕ, ਫਰਾਂਸ, ਬ੍ਰਿਟੇਨ, ਹੰਗਰੀ, ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਕੋਰੀਆ, ਸਾਊਦੀ ਅਰਬ, ਲਿਥੁਆਨੀਆ ਹਿੱਸਾ ਲੈ ਰਹੇ ਹਨ | ਮਾਲਦੀਵ, ਮੈਕਸੀਕੋ, ਰੋਮਾਨੀਆ, ਸਿੰਗਾਪੁਰ, ਸਰਬੀਆ, ਸ਼੍ਰੀਲੰਕਾ, ਚੀਨੀ ਤਾਈਪੇ, ਸਵਿਟਜ਼ਰਲੈਂਡ, ਸਵੀਡਨ, ਉਜ਼ਬੇਕਿਸਤਾਨ ਵਰਗੇ ਦੇਸ਼ ਭਾਗ ਲੈ ਰਹੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News