ਸਾਲਟ ਲੇਕ 'ਚ ਜਿਵੇਂ ਦਾ ਮਾਹੌਲ ਸੀ ਭਾਰਤ ਦਾ ਨਹੀਂ ਰਿਹਾ ਉਸ ਤਰ੍ਹਾਂ ਦਾ ਪ੍ਰਦਰਸ਼ਨ : ਸ਼ੇਤਰੀ

10/17/2019 1:46:12 PM

ਸਪੋਰਟਸ ਡੈਸਕ—ਭਾਰਤੀ ਕਪਤਾਨ ਸੁਨੀਲ ਸ਼ੇਤਰੀ ਨੇ ਕਿਹਾ ਕਿ ਬੰਗਲਾਦੇਸ਼ ਖਿਲਾਫ ਡਰਾਅ ਰਹੇ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਮੈਚ ਵਿਚ ਟੀਮ ਦਾ ਪ੍ਰਦਰਸ਼ਨ ਸਾਲਟ ਲੇਕ ਸਟੇਡੀਅਮ ਦੇ ਜ਼ਬਰਦਸਤ ਮਾਹੌਲ ਸਾਹਮਣੇ ਕੁਝ ਨਹੀਂ ਸੀ। ਆਖਰੀ ਮਿੰਟਾਂ 'ਤੇ ਆਦਿਲ ਖਾਨ ਦੇ ਗੋਲ ਨੇ ਭਾਰਤ ਨੂੰ ਆਪਣੇ ਤੋਂ ਹੇਠਲੀ ਰੈਂਕਿੰਗ ਵਾਲੀ ਟੀਮ ਕੋਲੋਂ ਹਾਰਨ ਤੋਂ ਬਚਾਇਆ।

PunjabKesari

ਭਾਰਤ ਦੀ ਜਿੱਤ ਦੀ ਉਮੀਦ ਨਾਲ ਲੈ ਕੇ ਆਏ ਦਰਸ਼ਕਾਂ ਨੂੰ ਹਾਲਾਂਕਿ ਇਸ ਪ੍ਰਦਰਸ਼ਨ ਤੋਂ ਕਾਫੀ ਨਿਰਾਸ਼ਾ ਹੋਈ। ਸ਼ੇਤਰੀ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਉਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਕਰ ਸਕੇ, ਜਿਸ ਤਰ੍ਹਾਂ ਦਾ ਸਾਲਟ ਲੇਕ ਸਟੇਡੀਅਮ 'ਚ ਮਾਹੌਲ ਸੀ। ਡਰੈਸਿੰਗ ਰੂਮ 'ਚ ਇਸ ਨੂੰ ਲੈ ਕੇ ਕਾਫੀ ਨਿਰਾਸ਼ਾ ਹੈ। ਉਸ ਨੇ ਅਗੇ ਕਿਹਾ ਕਿ ਟੀਮ ਮੌਕਿਆਂ ਦਾ ਫਾਇਦਾ ਨਹੀਂ ਚੁੱਕ ਸਕੀ ਅਤੇ ਡਿਫੈਂਸ ਦਾ ਪ੍ਰਦਰਸ਼ਨ ਵੀ ਮਾੜਾ ਸੀ। ਭਾਰਤ ਦੇ 3 ਮੈਚਾਂ 'ਚ 2 ਅੰਕ ਹਨ, ਜਦਕਿ ਬੰਗਲਾਦੇਸ਼ ਦਾ ਇੰਨੇ ਹੀ ਮੈਚਾਂ 'ਚ 1 ਅੰਕ ਹਨ।