ਭਾਰਤ ਦੀਆਂ ਉਮੀਦਾਂ ਦਾ ਦਾਰੋਮਦਾਰ ਓਪਨਿੰਗ ਜੋੜੀ ''ਤੇ

05/14/2019 6:41:25 PM

ਨਵੀਂ ਦਿੱਲੀ—ਇੰਗਲੈਂਡ ਦੀਆਂ ਸਵਿੰਗ ਤੇ ਉਛਾਲ ਲੈਣ ਵਾਲੀਆਂ ਪਿੱਚਾਂ 'ਤੇ ਭਾਰਤ ਦੀਆਂ ਖਿਤਾਬ ਜਿੱਤਣ ਦੀਆਂ ਉਮੀਦਾਂ ਦਾ ਦਾਰੋਮਦਾਰ ਬਹੁਤ ਹੱਦ ਤਕ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਦੀ ਤਜਰਬੇਕਾਰ ਓਪਨਿੰਗ ਜੋੜੀ 'ਤੇ ਨਿਰਭਰ ਕਰੇਗਾ।

ਸ਼ਿਖਰ ਤੇ ਰੋਹਿਤ ਦੀ ਜੋੜੀ ਇਸ ਸਮੇਂ ਵਿਸ਼ਵ ਕ੍ਰਿਕਟ ਵਿਚ ਸਭ ਤੋਂ ਤਜਰਬੇਕਾਰ ਓਪਨਿੰਗ ਜੋੜੀ ਮੰਨੀ ਜਾਂਦੀ ਹੈ ਤੇ ਓਪਨਿੰਗ ਵਿਚ ਖੱਬੇ ਤੇ ਸੱਜੇ ਹੱਥ ਦਾ ਤਾਲਮੇਲ ਵਿਰੋਧੀ ਟੀਮਾਂ ਲਈ ਸਿਰਦਰਦ ਰਹਿੰਦਾ ਹੈ। ਸ਼ਿਖਰ ਤੇ ਰੋਹਿਤ ਲੰਬੇ ਸਮੇਂ ਤੋਂ ਭਾਰਤ ਲਈ ਖੇਡ ਰਹੇ ਹਨ ਤੇ ਇਕ-ਦੂਜੇ ਨੂੰ ਬਾਖੂਬੀ ਸਮਝਦੇ ਹਨ ਭਾਰਤੀ ਵਨ ਡੇ ਟੀਮ ਦੇ ਉਪ ਕਪਤਾਨ ਰੋਹਿਤ ਦੇ ਨਾਂ ਇਕ ਦਿਨਾ ਕ੍ਰਿਕਟ ਵਿਚ 264 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡਣ ਦਾ ਵਿਸ਼ਵ ਰਿਕਰਾਡ ਹੈ ਤੇ ਉਸਦੇ ਨਾਂ ਵਨ ਡੇ ਵਿਚ ਤਿੰਨ ਦੋਹਰੇ ਸੈਂਕੜੇ ਦਰਜ ਹਨ। ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਰੋਹਿਤ ਵਨ ਡੇ ਵਿਚ 206 ਮੈਚਾਂ ਵਿਚ 8010 ਦੌੜਾਂ ਬਣਾ ਚੁੱਕਾ ਹੈ, ਜਿਸ ਵਿਚ 22 ਸੈਂਕੜੇ ਤੇ 41 ਅਰਧ ਸੈਂਕੜੇ ਸ਼ਾਮਲ ਹਨ। ਇਨ੍ਹਾਂ 22 ਸੈਂਕੜਿਆਂ ਵਿਚੋਂ 13 ਸੈਂਕੜੇ ਤਾਂ ਵਿਦੇਸ਼ੀ ਧਰਤੀ 'ਤੇ ਬਣੇ ਹਨ। ਉਸ ਨੇ ਇੰਗਲੈਂਡ ਦੀ ਧਰਤੀ 'ਤੇ ਦੋ ਸੈਂਕੜੇ ਬਣਾਏ ਹਨ।PunjabKesari ਖੱਬੇ ਹੱਥ ਦੇ ਬੱਲੇਬਾਜ਼ ਸ਼ਿਖਰ ਨੇ 128 ਵਨ ਡੇ ਵਿਚ 16 ਸੈਂਕੜੇ ਤੇ 27 ਅਰਧ ਸੈਂਕੜਿਆਂ ਦੀ ਮਦਦ ਨਾਲ 5355 ਦੌੜਾਂ ਬਣਾਈਆਂ ਹਨ। ਸ਼ਿਖਰ ਦੇ 16 ਸੈਂਕੜਿਆਂ ਵਿਚੋਂ 11 ਸੈਂਕੜੇ ਤਾਂ ਵਿਦੇਸ਼ੀ ਧਰਤੀ 'ਤੇ ਬਣੇ ਹਨ। ਉਸ ਨੇ ਇੰਗਲੈਂਡ ਦੀ ਧਰਤੀ 'ਤੇ 3 ਸੈਂਕੜੇ ਬਣਾਏ ਹਨ। ਹਾਲ ਹੀ ਵਿਚ ਖਤਮ ਹੋਏ ਆਈ. ਪੀ. ਐੱਲ. ਵਿਚ ਦੋਵੇਂ ਓਪਨਰਾਂ ਦਾ ਪ੍ਰਦਰਸਨ ਸਬਰਯੋਗ ਰਿਹਾ ਹੈ। ਦਿੱਲੀ ਕੈਪੀਟਲਸ ਵਲੋਂ ਖੇਡਣ ਵਾਲੇ ਸ਼ਿਖਰ ਨੇ 16 ਮੈਚਾਂ ਵਿਚੋਂ 521 ਦੌੜਾਂ ਬਣਾਈਆਂ ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਿਚ ਉਹ ਚੌਥੇ ਸਥਾਨ 'ਤੇ ਰਿਹਾ। ਉਸਦੇ ਇਸ ਪ੍ਰਦਰਸ਼ਨ ਨੇ ਦਿੱਲੀ ਨੂੰ 6 ਸਾਲ ਬਾਅਦ ਪਲੇਅ ਆਫ ਵਿਚ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।PunjabKesariਆਈ. ਪੀ. ਐੱਲ.-12 ਵਿਚ ਚੈਂਪੀਅਨ ਬਣੀ ਟੀਮ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਨੇ 15 ਮੈਚਾਂ ਵਿਚੋਂ 405 ਦੌੜਾਂ ਬਣਾਈਆਂ ਹਾਲਾਂਕਿ ਦੌੜਾਂ ਬਣਾਉਣ ਦੇ ਮਾਮਲੇ ਵਿਚ ਰੋਹਿਤ ਥੋੜ੍ਹਾ ਪਿੱਛੇ ਰਿਹਾ ਪਰ ਇੰਗਲੈਂਡ ਵਿਚ ਉਸ 'ਤੇ ਕਾਫੀ ਦਾਰੋਮਦਾਰ ਰਹੇਗਾ।ਭਾਰਤ ਦੀ ਵਿਸ਼ਵ ਕੱਪ ਟੀਮ ਵਿਚ ਤੀਜੇ ਓਪਨਰ ਤੇ ਚੋਟੀਕ੍ਰਮ ਦੇ ਬੱਲੇਬਾਜ਼ ਦੇ ਰੂਪ ਵਿਚ ਲੋਕੇਸ਼ ਰਾਹੁਲ ਮੌਜੂਦ  ਹੈ, ਜਿਸ ਨੇ ਆਈ. ਪੀ. ਐੱਲ. ਵਿਚ 14 ਮੈਚਾਂ ਵਿਚ 593 ਦੌੜਾਂ ਬਣਾਈਆਂ ਤੇ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਉਹ ਡੇਵਿਡ ਵਾਰਨਰ ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ। ਜੇਕਰ ਵਿਸ਼ਵ ਕੱਪ ਵਿਚ ਸ਼ਿਖਰ ਜਾਂ ਰੋਹਿਤ ਵਿਚੋਂ ਕਿਸੇ ਦਾ ਪ੍ਰਦਰਸ਼ਨ ਉਮੀਦਾਂ ਦੇ ਅਨੁਸਾਰ ਨਹੀਂ ਰਹਿੰਦਾ ਹੈ ਤਾਂ ਰਾਹੁਲ ਉਸਦੀ ਜਗ੍ਹਾ ਲੈ ਸਕਦਾ ਹੈ।


Related News