ਓਲੰਪਿਕ 'ਚ Break Dance ਈਵੈਂਟ 'ਤੇ ਭਾਰਤ ਦੀ ਨਜ਼ਰ, ਇਸ ਸੂਬੇ 'ਚ ਖੁੱਲ੍ਹੇਗੀ ਅਕੈਡਮੀ

Friday, Jun 03, 2022 - 05:44 PM (IST)

ਭੋਪਾਲ- ਸੂਬੇ ਦੀ ਖੇਡ ਮੰਤਰੀ ਯਸ਼ੋਧਰਾ ਰਾਜੇ ਸਿੰਧੀਆ ਨੇ ਕਿਹਾ ਕਿ ਬ੍ਰੇਕ ਡਾਂਸ ਨੂੰ ਉਤਸ਼ਾਹਤ ਕਰਨ ਲਈ ਮੱਧ ਪ੍ਰਦੇਸ਼ 'ਚ ਬ੍ਰੇਕ ਡਾਂਸ ਅਕੈਡਮੀ ਸ਼ੁਰੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਬ੍ਰੇਕ ਡਾਂਸ ਨੂੰ ਓਲੰਪਿਕ 'ਚ ਸ਼ਾਮਲ ਕੀਤਾ ਗਿਆ ਹੈ। ਪੈਰਿਸ ਓਲੰਪਿਕ 2024 'ਚ ਬ੍ਰੇਕ ਡਾਂਸ 'ਬ੍ਰੇਕਿੰਗ' ਦੇ ਨਾਂ ਨਾਲ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਕ੍ਰਿਕਟਰ Jack Leach ਨਾਲ ਵਾਪਰਿਆ ਦਰਦਨਾਕ ਹਾਦਸਾ, ਫੀਲਡਿੰਗ ਦੌਰਾਨ ਸਿਰ 'ਤੇ ਲੱਗੀ ਗੰਭੀਰ ਸੱਟ

ਯਸ਼ੋਧਰਾ ਰਾਜੇ ਨੇ ਕਿਹਾ ਕਿ ਵਰਤਮਾਨ ਸਮੇਂ 'ਚ ਮੱਧ ਪ੍ਰਦੇਸ਼ ਖੇਡਾਂ ਦੇ ਖੇਤਰ 'ਚ ਇਕ ਖ਼ਾਸ ਪਹਿਚਾਣ ਬਣਾਏ ਹੋਏ ਹੈ। ਪ੍ਰਦੇਸ਼ 'ਚ ਜਿਹੜੀਆਂ ਅਕੈਡਮੀਆਂ ਚਲ ਰਹੀਆਂ ਹਨ, ਉਹ ਸਾਰੀਆਂ ਅਕੈਡਮੀ ਆਫ਼ ਐਕਸੀਲੈਂਸ ਹਨ। ਸਿੰਧੀਆ ਨੇ ਕਿਹਾ ਕਿ ਕੌਮਾਂਤਰੀ ਓਲੰਪਿਕ ਕਮੇਟੀ ਵਲੋਂ ਬ੍ਰੇਕ ਡਾਂਸ ਨੂੰ ਓਲੰਪਿਕ ਬ੍ਰੇਕਿੰਗ ਦੇ ਨਾਂ ਤੋ ਸ਼ਾਮਲ ਕੀਤਾ ਗਿਆ ਹੈ। ਬ੍ਰੇਕ ਡਾਂਸ ਨੂੰ ਓਲੰਪਿਕ 'ਚ ਇਸ ਲਈ ਸ਼ਾਮਲ ਕੀਤਾ ਗਿਅ ਹੈ, ਕਿਉਂਕਿ ਇਹ ਡਾਂਸ ਨੌਜਵਾਨਾਂ 'ਚ ਬਹੁਤ ਲੋਕਪ੍ਰਿਯ ਹੈ।

ਉਨ੍ਹਾਂ ਕਿਹਾ ਕਿ ਕਈ ਰਿਐਲਟੀ-ਸ਼ੋਅਜ਼ 'ਚ ਪ੍ਰਤਿਭਾਵਾਂ ਨੂੰ ਪਰਖਿਆ ਜਾ ਰਿਹਾ ਹੈ। ਬ੍ਰੇਕ ਡਾਂਸ ਨੂੰ ਖੇਡ ਦੇ ਰੂਪ 'ਚ ਸ਼ਾਮਲ ਕਰਨ ਨਾਲ ਕਈ ਪ੍ਰਤਿਭਾਵਾਂ ਨੂੰ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਹੁਣ ਕੌਮਾਂਤਰੀ ਤਮਗ਼ਾ ਜਿੱਤਣਾ ਹੈ, ਇਸ ਲਈ ਖੇਡ ਵਿਭਾਗ ਵਲੋਂ ਬ੍ਰੇਕ ਡਾਂਸਿੰਗ ਪ੍ਰਤਿਭਾਵਾਂ ਨੂੰ ਲੱਭਣ ਲਈ ਪ੍ਰਤਿਭਾ ਖੋਜ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮਹਾਨ ਫੁੱਟਬਾਲਰ ਪੇਲੇ ਦੀ ਪੁਤਿਨ ਤੋਂ ਅਪੀਲ, ਯੂਕ੍ਰੇਨ 'ਚ ਜੰਗ ਬੰਦ ਹੋਵੇ

ਇਸ ਦਾ ਉਦੇਸ਼ ਇਹ ਹੈ ਕਿ ਮੱਧ ਪ੍ਰਦੇਸ਼ ਬ੍ਰੇਕ ਡਾਂਸਿੰਗ 'ਚ ਕਿੰਨੀਆਂ ਸੰਭਾਵਨਾਵਾਂ ਹਨ, ਇਸ ਦਾ ਮੁੱਲਾਂਕਣ ਕਰਕੇ ਭਵਿੱਖ 'ਚ ਬ੍ਰੇਕ ਡਾਂਸ ਅਕੈਡਮੀ ਖੋਲਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ 'ਚ ਸਥਾਪਤ ਖੇਡਾਂ ਦੇ ਨਾਲ ਨਵੀਆਂ ਖੇਡਾਂ 'ਤੇ ਵੀ ਸੂਬੇ ਦੀਆਂ ਯੁਵਾ ਪ੍ਰਤਿਭਾਵਾਂ ਆਪਣਾ ਕੌਸ਼ਲ ਦਿਖਾਉਣ ਤੇ ਤਮਗ਼ਾ ਹਾਸਲ ਕਰਨ, ਇਹੋ ਸਾਡਾ ਟੀਚਾ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News