ਪਾਕਿਸਤਾਨ ਵਿਰੁੱਧ ਭਾਰਤ ਦਾ ਡੇਵਿਸ ਕੱਪ ਮੁਕਾਬਲਾ ਨਵੰਬਰ ਤਕ ਮੁਲਤਵੀ
Friday, Aug 23, 2019 - 01:52 PM (IST)

ਸਪੋਰਟਸ ਡੈਸਕ- ਕੌਮਾਂਤਰੀ ਟੈਨਿਸ ਮਹਾਸੰਘ (ਆਈ. ਟੀ. ਐੱਫ.) ਨੇ ਸੁਰੱਖਿਆ ਸਮੀਖਿਆ ਤੋਂ ਬਾਅਦ ਪਾਕਿਸਾਤਨ ਵਿਰੁੱਧ ਹੋਣ ਵਾਲੇ ਭਾਰਤ ਦੇ ਡੇਵਿਸ ਕੱਪ ਮੁਕਾਬਲੇ ਨੂੰ ਵੀਰਵਾਰ ਨੂੰ ਨਵੰਬਰ ਤਕ ਮੁਲਤਵੀ ਕਰ ਦਿੱਤਾ। ਇਹ ਮੁਕਾਬਲਾ ਇਸਲਾਮਾਬਾਦ ਵਿਚ 14-15 ਸਤੰਬਰ ਨੂੰ ਹੋਣਾ ਸੀ।
ਬਿਆਨ 'ਚ ਅੱਗੇ ਕਿਹਾ ਗਿਆ ਕਿ ਕਮੇਟੀ ਇਸ ਸਿੱਟੇ 'ਤੇ ਪਹੁੰਚੀ ਹੈ ਕਿ ਇਹ ਗ਼ੈਰ-ਮਾਮੂਲੀ ਹਾਲਾਤ ਹਨ ਅਤੇ ਆਈ. ਟੀ. ਐੱਫ ਦੀ ਪਹਿਲੀ ਤਰਜੀਹ ਖਿਡਾਰੀਆਂ, ਅਧਿਕਾਰੀਆਂ ਅਤੇ ਦਰਸ਼ਕਾਂ ਦੀ ਸੁਰੱਖਿਆ ਹੈ। ਆਈ. ਟੀ. ਐੱਫ ਨੇ ਕਿਹਾ ਕਿ ਇਹ ਮੁਕਾਬਲੇ ਹੁਣ ਨਵੰਬਰ 'ਚ ਹੋਣਗੇ ਅਤੇ ਇਸ ਦੀ ਤਾਰੀਕ ਦੀ ਪੁਸ਼ਟੀ ਕਮੇਟੀ 9 ਸਤੰਬਰ ਤੱਕ ਕਰੇਗੀ।
ਆਈ. ਟੀ. ਐੱਫ ਨੇ ਕਿਹਾ, ਆਈ. ਟੀ. ਐੱਫ ਪਾਕਿਸਤਾਨ 'ਚ ਹਾਲਾਤ ਦੀ ਨਿਗਰਾਨੀ ਜਾਰੀ ਰੱਖੇਗਾ ਅਤੇ ਡੇਵੀਸ ਕੱਪ ਕਮੇਟੀ ਮੁਕਾਬਲੇ ਨੂੰ ਲੈ ਕੇ ਸੁਰੱਖਿਆ ਹਾਲਤ ਦੀ ਸਮੀਖਿਆ ਲਈ ਦੁਬਾਰਾ ਬੈਠਕ ਕਰੇਗੀ।