ਭਾਰਤੀ ਅੰਡਰ-17 ਰਾਸ਼ਟਰੀ ਮਹਿਲਾ ਟੀਮ ਨੂੰ ਰੂਸੀ ਟੀਮ ਨੇ ਹਰਾਇਆ

Friday, Jul 20, 2018 - 02:33 PM (IST)

ਭਾਰਤੀ ਅੰਡਰ-17 ਰਾਸ਼ਟਰੀ ਮਹਿਲਾ ਟੀਮ ਨੂੰ ਰੂਸੀ ਟੀਮ ਨੇ ਹਰਾਇਆ

ਨਵੀਂ ਦਿੱਲੀ— ਭਾਰਤ ਦੀ ਅੰਡਰ-17 ਰਾਸ਼ਟਰੀ ਮਹਿਲਾ ਟੀਮ ਨੂੰ ਜੋਹਾਨਸਬਰਗ 'ਚ ਚਲ ਰਹੇ ਬ੍ਰਿਕਸ ਅੰਡਰ-17 ਟੂਰਨਾਮੈਂਟ 'ਚ ਰੂਸ ਨੇ 3-1 ਨਾਲ ਹਰਾਇਆ। ਮੇਜ਼ਬਾਨ ਦੱਖਣੀ ਅਫਰੀਕਾ ਤੋਂ 0-5 ਨਾਲ ਹਾਰਨ ਦੇ ਬਾਅਦ ਭਾਰਤ ਨੇ ਇਸ ਮੈਚ 'ਚ ਸੰਭਲ ਕੇ ਸ਼ੁਰੂਆਤ ਕੀਤੀ। 

ਸੌਮਿਆ ਗੁਲੂਲੋਥ ਨੇ ਛੇਵੇਂ ਮਿੰਟ 'ਚ ਭਾਰਤ ਨੂੰ ਬੜ੍ਹਤ ਦਿਵਾਈ ਪਰ ਬਾਅਦ 'ਚ ਰੂਸ ਨੇ ਤਿੰਨ ਗੋਲ ਦਾਗ ਦਿੱਤੇ। ਰੂਸ ਨੇ 17ਵੇਂ, 28ਵੇਂ ਅਤੇ 62ਵੇਂ ਮਿੰਟ 'ਚ ਗੋਲ ਦਾਗੇ। ਭਾਰਤ ਨੇ
ਸ਼ਨੀਵਾਰ ਨੂੰ ਬ੍ਰਾਜ਼ੀਲ ਨਾਲ ਖੇਡਣਾ ਹੈ।


Related News