ਭਾਰਤ ਨੇ ਸ਼ੂਟ ਆਊਟ ''ਚ ਆਸਟਰੇਲੀਆ ਤੋਂ ਹਾਸਲ ਕੀਤਾ ਬੋਨਸ ਅੰਕ

02/22/2020 11:54:02 PM

ਭੁਵਨੇਸ਼ਵਰ— ਭਾਰਤ ਨੇ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਆਸਟਰੇਲੀਆ ਨੂੰ ਸ਼ਨੀਵਾਰ ਨੂੰ ਐੱਫ. ਆਈ. ਐੱਚ. ਪ੍ਰੋ ਹਾਕੀ ਲੀਗ ਦੇ ਮੁਕਾਬਲੇ 'ਚ ਸ਼ੂਟ ਆਊਟ 'ਚ 3-1 ਨਾਲ ਹਾਰ ਕੇ ਬੋਨਸ ਅੰਕ ਹਾਸਲ ਕਰ ਲਿਆ। ਇੱਥੇ ਕਲਿੰਗਾ ਸਟੇਡੀਅਮ 'ਚ ਤੇਜ਼ ਗਤੀ ਨਾਲ ਖੇਡੇ ਗਏ ਮੁਕਾਬਲੇ 'ਚ ਨਿਰਧਾਰਿਤ ਸਮੇਂ ਤਕ ਮੁਕਾਬਲਾ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ, ਜਿਸ 'ਚ ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਭਾਰਤ ਨੇ 3-1 ਨਾਲ ਬਾਜ਼ੀ ਮਾਰੀ ਲਈ। ਪ੍ਰੋ ਲੀਗ ਦੇ ਨਿਯਮਾਂ ਦੇ ਅਨੁਸਾਰ ਨਿਰਧਾਰਿਤ ਸਮੇਂ 'ਚ ਸਕੋਰ ਬਰਾਬਰ ਰਹਿਣ 'ਤੇ ਦੋਵੇਂ ਟੀਮਾਂ ਨੂੰ 1-1 ਅੰਕ ਮਿਲਦਾ ਹੈ ਤੇ ਸ਼ੂਟ ਆਊਟ 'ਚ ਜਿੱਤਣ ਵਾਲੀ ਟੀਮ ਨੂੰ ਬੋਨਸ ਅੰਕ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਭਾਰਤ ਦੇ ਹਿੱਸੇ 'ਚ ਇਸ ਮੈਚ ਨਾਲ 2 ਅੰਕ ਆਏ ਜਦਕਿ ਆਸਟਰੇਲੀਆ ਨੂੰ 1 ਅੰਕ ਮਿਲਿਆ। ਆਸਟਰੇਲੀਆ ਨੇ ਕੱਲ ਭਾਰਤ ਨੂੰ ਪਹਿਲੇ ਮੁਕਾਬਲੇ 'ਚ 4-3 ਨਾਲ ਹਰਾਇਆ ਸੀ। ਇਸ ਮੁਕਾਬਲੇ ਤੋਂ ਬਾਅਦ ਭਾਰਤ ਦੇ 6 ਮੈਚਾਂ ਨਾਲ 10 ਅੰਕ ਹੋ ਗਏ ਹਨ। ਆਸਟਰੇਲੀਆ ਦੇ ਵੀ 6 ਮੈਚਾਂ ਨਾਲ 10 ਅੰਕ ਹਨ ਉਹ ਸ਼ਾਨਦਾਰ ਗੋਲ ਔਸਤ ਦੇ ਆਧਾਰ 'ਤੇ ਤੀਜੇ ਤੇ ਭਾਰਤ ਚੌਥੇ ਸਥਾਨ 'ਤੇ ਹੈ।

 

Gurdeep Singh

Content Editor

Related News