ਆਈ .ਸੀ. ਸੀ. ਵਨਡੇ ਰੈਂਕਿੰਗ ''ਚ ਭਾਰਤੀ ਟੀਮ ਦਾ ਕਮਾਲ, ਇਸ ਨੰਬਰ ''ਤੇ ਪਹੁੰਚੀ

06/27/2019 6:08:47 PM

ਸਪੋਰਟਸ ਡੈਸਕ — ਆਈ. ਸੀ. ਸੀ ਵਰਲਡ ਕੱਪ-2019 'ਚ ਸ਼ਾਨਦਾਰ ਫ਼ਾਰਮ 'ਚ ਚੱਲ ਰਹੀ ਭਾਰਤੀ ਟੀਮ ਨੇ ਵੀਰਵਾਰ ਨੂੰ ਜਾਰੀ ਵਨ-ਡੇ ਰੈਂਕਿੰਗ 'ਚ ਇੰਗਲੈਂਡ ਨੂੰ ਪਿੱਛੇ ਕਰ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਭਾਰਤ ਦੇ ਹੁਣ 123 ਅੰਕ ਹੋ ਗਏ ਹਨ ਜਦ ਕਿ ਇੰਗਲੈਂਡ ਦੇ 122 ਅੰਕ ਹਨ। ਭਾਰਤ ਅਜੇ ਤੱਕ ਕ੍ਰਿਕਟ ਦੇ ਇਸ ਮਹਾਕੁੰਭ 'ਚ ਇਕ ਵੀ ਮੈਚ ਨਹੀਂ ਹਾਰਿਆ ਹੈ ।  

ਭਾਰਤੀ ਟੀਮ ਟੈਸਟ ਰੈਂਕਿੰਗ 'ਚ ਵੀ ਨੰਬਰ-1 ਦੇ ਸਥਾਨ 'ਤੇ ਹੈ। ਉਥੇ ਹੀ ਟੀ-20 'ਚ ਉਹ ਪੰਜਵੇਂ ਸਥਾਨ 'ਤੇ ਬਣੀ ਹੋਈ ਹੈ। ਭਾਰਤ ਨੇ ਵਿਸ਼ਵ ਕੱਪ ਦੇ ਚਾਰ ਮੈਚਾਂ 'ਚ ਸਾਰਿਆਂ 'ਚ ਜਿੱਤ ਹਾਸਲ ਕੀਤੀ ਹੈ।  ਉਸ ਦਾ ਨਿਊਜ਼ੀਲੈਂਡ ਦੇ ਖਿਲਾਫ ਵਾਲਾ ਮੈਚ ਮੀਂਹ ਦੇ ਕਾਰਨ ਰੱਦ ਹੋ ਗਿਆ ਸੀ। 

ਉਥੇ ਹੀ ਇੰਗਲੈਂਡ ਨੇ ਉਮੀਦਾਂ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਹੈ ਤੇ ਉਹ ਸੈਮੀਫਾਈਨਲ 'ਚ ਜਾਣ ਲਈ ਵੀ ਸੰਘਰਸ਼ ਕਰਦੀ ਵਿੱਖ ਰਹੀ ਹੈ। ਇੰਗਲੈਂਡ ਨੇ ਅਜੇ ਤੱਕ ਸੱਤ ਮੈਚ ਖੇਡੇ ਹਨ ਜਿਨ੍ਹਾਂ ਚੋਂ ਚਾਰ ਮੈਚਾਂ 'ਚ ਉਸ ਨੂੰ ਜਿੱਤ ਮਿਲੀ ਹੈ ਜਦ ਕਿ ਤਿੰਨ ਮੈਚਾਂ 'ਚ ਉਸ ਨੂੰ ਹਾਰ ਮਿਲੀ ਹੈ।  

ਆਖਰੀ-4 'ਚ ਜਾਣ ਲਈ ਬਾਕੀ ਦੇ ਬਚੇ ਦੋਨਾਂ ਮੈਚ ਜਿੱਤਣ ਹੀ ਹੋਣਗੇ ਤੇ ਇਹ ਦੋਨੋਂ ਮੈਚ ਉਸ ਨੂੰ ਭਾਰਤ ਤੇ ਨਿਊਜ਼ੀਲੈਂਡ ਦੇ ਖਿਲਾਫ ਖੇਡਣ ਹਨ।


Related News