ਭਾਰਤ ਨੇ ਬਾਰਡਰ-ਗਾਵਸਕਰ ਟਰਾਫੀ ਤੋਂ ਪਹਿਲਾਂ ਅਭਿਆਸ ਮੈਚ ਖੇਡਣ ਦੀ ਬਜਾਏ ਨੈੱਟ ਅਭਿਆਸ ਕਰਨ ਨੂੰ ਦਿੱਤੀ ਤਰਜੀਹ
Saturday, Nov 02, 2024 - 04:36 PM (IST)
ਨਵੀਂ ਦਿੱਲੀ, (ਭਾਸ਼ਾ)–ਭਾਰਤ ਨੇ ਆਗਾਮੀ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ‘ਏ’ ਟੀਮ ਦੇ ਨਾਲ ਤਿੰਨ ਦਿਨਾ ਮੈਚ ਰੱਦ ਕਰ ਦਿੱਤਾ ਹੈ ਕਿਉਂਕਿ ਟੀਮ ਮੈਨੇਜਮੈਂਟ ਨੈੱਟ ਅਭਿਆਸ ’ਤੇ ਫੋਕਸ ਕਰਨਾ ਚਾਹੁੰਦੀ ਹੈ। ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ 22 ਨਵੰਬਰ ਤੋਂ ਪਰਥ ਵਿਚ ਸ਼ੁਰੂ ਹੋਵੇਗਾ। ਭਾਰਤੀ ਟੀਮ 15 ਤੋਂ 17 ਨਵੰਬਰ ਵਿਚਾਲੇ ਪਰਥ ਵਿਚ ਰਿਤੂਰਾਜ ਗਾਇਕਵਾੜ ਦੀ ਕਪਤਾਨੀ ਵਾਲੀ ਭਾਰਤ-ਏ ਟੀਮ ਨਾਲ ਅਭਿਆਸ ਮੈਚ ਖੇਡਣ ਵਾਲੀ ਸੀ। ਭਾਰਤ-ਏ ਟੀਮ ਫਿਲਹਾਲ ਗੈਰ-ਅਧਿਕਾਰਤ ਟੈਸਟ ਲੜੀ ਲਈ ਆਸਟ੍ਰੇਲੀਆ ਵਿਚ ਹੈ। ਪਤਾ ਲੱਗਾ ਹੈ ਕਿ ਮੁੱਖ ਕੋਚ ਗੌਤਮ ਗੰਭੀਰ ਤੇ ਕੁਝ ਸੀਨੀਅਰ ਖਿਡਾਰੀ ਨੈੱਟ ’ਤੇ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦੇ ਹਨ।
Related News
ਟੀ20 ਵਰਲਡ ਕਪ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਲੱਗਾ ਵੱਡਾ ਝਟਕਾ ! 8ਵੇਂ ਨੰਬਰ ਦੀ ਟੀਮ ਨੇ ਦਿੱਤੀ ਕਰਾਰੀ ਮਾ
