T20 ਵਿਸ਼ਵ ਕੱਪ 'ਚ 23 ਅਕਤੂਬਰ ਨੂੰ ਪਾਕਿ ਨਾਲ ਮੁਕਾਬਲੇ ਤੋਂ ਪਹਿਲਾਂ ਰੋਹਿਤ ਸ਼ਰਮਾ ਦਾ ਅਹਿਮ ਬਿਆਨ

10/15/2022 1:05:49 PM

ਮੈਲਬੌਰਨ: ਆਸਟ੍ਰੇਲੀਆ ’ਚ 16 ਅਕਤੂਬਰ ਤੋਂ ਟੀ-20 ਵਰਲਡ ਸ਼ੁਰੂ ਹੋਣ ਜਾ ਰਿਹਾ ਹੈ। ਇਸ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ 16 ਟੀਮਾਂ ਦੇ ਕਪਤਾਨ ਮਿਲੇ ਅਤੇ ਇਕੱਠੇ ਫ਼ੋਟੋਆਂ ਖਿਚਵਾਈਆਂ। ਇਸ ਦੌਰਾਨ ਪੱਤਰਕਾਰਾਂ ਨੇ ਸਾਰੇ ਕਪਤਾਨਾਂ ਨੂੰ ਕੁਝ ਸਵਾਲ ਵੀ ਪੁੱਛੇ। ਇਸ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਪਾਕਿਸਤਾਨ ਖਿਲਾਫ਼ 23 ਅਕਤੂਬਰ ਨੂੰ ਹੋਣ ਵਾਲੇ ਮੈਚ ’ਤੇ ਸਵਾਲ ਪੁੱਛਿਆ ਗਿਆ, ਜਿਸ ’ਤੇ ਰੋਹਿਤ ਨੇ ਕਿਹਾ ਕਿ ਉਹ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੀ ਅਹਿਮੀਅਤ ਨੂੰ ਜਾਣਦੇ ਹਨ ਪਰ ਕ੍ਰਿਕਟ ਦੀ ਦੁਨੀਆ ’ਚ ਇਸ ਮੁਕਾਬਲੇ ਬਾਰੇ ਲਗਾਤਾਰ ਸੋਚ ਕੇ ਆਪਣੇ ਅਤੇ ਆਪਣੀ ਟੀਮ ’ਤੇ ਬੇਲੋੜਾ ਦਬਾਅ ਨਹੀਂ ਪਾਵਾਂਗਾ।

ਰੋਹਿਤ ਨੇ ਕਿਹਾ ਕਿ ਇਸ ਬਾਰੇ ਗੱਲ ਕਰਨ ਅਤੇ ਆਪਣੇ ਆਪ ਨੂੰ ਦਬਾਅ ’ਚ ਰੱਖਣ ਦਾ ਕੋਈ ਮਤਲਬ ਨਹੀਂ ਹੈ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਬਿਲਕੁਲ ਸਹੀ ਹਨ। ਅਸੀਂ ਖੇਡ ਦੇ ਮਹੱਤਵ ਨੂੰ ਸਮਝਦੇ ਹਾਂ, ਪਰ ਹਰ ਵਾਰ ਅਸੀਂ ਇਸ ਬਾਰੇ ਗੱਲ ਕਰਨਾ ਅਤੇ ਆਪਣੇ ਆਪ ਨੂੰ ਦਬਾਅ ’ਚ ਰੱਖਣ ਦਾ ਕੋਈ ਮਤਲਬ ਨਹੀਂ।

ਇਹ ਵੀ ਪੜ੍ਹੋ : ਪਾਕਿਸਤਾਨ ਨੇ ਟੀਮ ਨਾਲ ਜੋੜਿਆ ਦੋਹਰਾਂ ਸੈਂਕੜਾ ਵਾਲਾ ਖਿਡਾਰੀ ਸ਼ਾਮਲ, ਟੀਮ ਹੋਈ ਬੇਹੱਦ ਮਜ਼ਬੂਤ

ਪਾਕਿਸਤਾਨ ਦੇ ਖਿਲਾਫ਼ ਵੱਡੇ ਮੈਚ 'ਚ ਆਪਣੀ ਕਥਿਤ ਕਮਜ਼ੋਰ ਗੇਂਦਬਾਜ਼ੀ ਅਤੇ ਜ਼ਖਮੀ ਹੋਏ ਖਿਡਾਰੀ ਬੁਮਰਾਹ ਦੇ ਬਾਰੇ ’ਚ ਪੁੱਛੇ ਜਾਣ ’ਤੇ ਰੋਹਿਤ ਨੇ ਕਿਹਾ ਕਿ ਅਸੀਂ ਇਸ ਸਮੇਂ ਆਪਣੇ ਕੋਲ ਮੌਜੂਦ ਸਰੋਤਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹਾਂਗੇ। ਸੱਟ ਖੇਡ ਦਾ ਹਿੱਸਾ ਹੈ। ਇਸ ਬਾਰੇ ਜ਼ਿਆਦਾ ਕੁਝ ਨਹੀਂ ਹੋ ਸਕਦਾ।

ਇਸ ਤੋਂ ਇਲਾਵਾ ਰੋਹਿਤ ਨੇ 2007 ਦੇ ਟੀ-20 ਨੂੰ ਯਾਦ ਕਰਦੇ ਹੋਏ ਕਿਹਾ ਕਿ ਖੇਡ ਇੰਨੀ ਵਿਕਸਤ ਹੋਈ ਹੈ ਕਿ ਮੈਂ ਕਈ ਵਾਰ ਆਪਣੇ ਆਪ ਨੂੰ ਹੈਰਾਨ ਹੋ ਜਾਂਦਾ ਹਾਂ। ਮੇਰਾ ਮਤਲਬ ਹੈ ਕਿ 2007 ਤੋਂ ਬਾਅਦ ਬਹੁਤ ਸਮਾਂ ਹੋ ਗਿਆ ਹੈ। ਜਦੋਂ ਮੈਨੂੰ ਵਿਸ਼ਵ ਕੱਪ ਲਈ ਚੁਣਿਆ ਗਿਆ ਸੀ ਤਾਂ ਮੈਂ ਸੱਚਮੁੱਚ ਆਪਣੇ ਅਤੇ ਟੀਮ ਬਾਰੇ ਕੋਈ ਵੀ ਉਮੀਦਾਂ ਨਹੀਂ ਰੱਖੀ ਸੀ। ਮੈਂ ਸਿਰਫ਼ ਟੂਰਨਾਮੈਂਟ ਦਾ ਆਨੰਦ ਲੈਣਾ ਚਾਹੁੰਦਾ ਸੀ, ਟੂਰਨਾਮੈਂਟ ਖੇਡਣਾ ਚਾਹੁੰਦਾ ਸੀ। ਇਹ ਮੇਰਾ ਪਹਿਲਾ ਵਿਸ਼ਵ ਕੱਪ ਸੀ, ਇਸ ਲਈ ਮੈਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਸੀ ਕਿ ਵਿਸ਼ਵ ਕੱਪ ਦਾ ਹਿੱਸਾ ਬਣਨਾ ਕੀ ਹੈ। 

ਇਹ ਵੀ ਪੜ੍ਹੋ : ਕੋਹਲੀ ਫਿਟਨੈੱਸ ’ਚ ਅੱਵਲ, 23 ਸਾਥੀ ਖਿਡਾਰੀਆਂ ਨੂੰ ਲੈਣੀ ਪਈ NCA ’ਚ ‘ਰਿਹੈਬਿਲੀਟੇਸ਼ਨ’ ਦੀ ਮਦਦ

ਰੋਹਿਤ ਨੇ ਅੱਗੇ ਕਿਹਾ ਕਿ ਹਾਂ, ਉੱਥੇ ਤੋਂ ਲੈ ਕੇ ਹੁਣ ਤੱਕ, ਇਹ ਇਕ ਲੰਬਾ ਸਫ਼ਰ ਰਿਹਾ ਹੈ। ਖੇਡ ਇੰਨੀ ਵਿਕਸਤ ਹੋ ਗਈ ਹੈ ਕਿ ਤੁਸੀਂ ਅਸਲ ’ਚ ਦੇਖ ਸਕਦੇ ਹੋ ਕਿ 2007 ਦੇ ਮੁਕਾਬਲੇ ਇਸ ਨੂੰ ਹੁਣ ਕਿਵੇਂ ਖੇਡਿਆ ਜਾ ਰਿਹਾ ਹੈ। ਪਹਿਲਾਂ 140, 150 ਫਿਰ ਚੰਗਾ ਸਕੋਰ ਸੀ ਪਰ ਹੁਣ ਇਹ ਸਕੋਰ ਟੀਮਾਂ 14-15 ਓਵਰਾਂ ’ਚ ਹਾਸਲ ਕਰ ਲੈਂਦੀਆਂ ਹਨ। ਮੈਨੂੰ ਲੱਗਦਾ ਹੈ ਕਿ 2007 ਤੋਂ 2022 ਤੱਕ ਮੇਰੀ ਸਮਝ ’ਚ ਬਹੁਤ ਕੁਝ ਬਦਲ ਗਿਆ ਹੈ, ਪਰ ਹਾਂ, ਇਨ੍ਹਾਂ ਸਾਲਾਂ ’ਚ ਖੇਡ ਦਾ ਵਿਕਾਸ ਹੋਇਆ ਹੈ। ਇਹ ਦੇਖ ਕੇ ਚੰਗਾ ਲੱਗਿਆ।


 


shivani attri

Content Editor

Related News