ਏਸ਼ੀਆ ਕੱਪ 'ਚ ਭਾਰਤ-ਪਾਕਿ ਦੇ ਮਹਾਮੁਕਾਬਲੇ ਤੋਂ ਪਹਿਲਾਂ KL ਰਾਹੁਲ ਨੇ ਦਿੱਤਾ ਵੱਡਾ ਬਿਆਨ

Saturday, Aug 27, 2022 - 03:17 PM (IST)

ਏਸ਼ੀਆ ਕੱਪ 'ਚ ਭਾਰਤ-ਪਾਕਿ ਦੇ ਮਹਾਮੁਕਾਬਲੇ ਤੋਂ ਪਹਿਲਾਂ KL ਰਾਹੁਲ ਨੇ ਦਿੱਤਾ ਵੱਡਾ ਬਿਆਨ

ਦੁਬਈ : ਪਾਕਿਸਤਾਨ ਖ਼ਿਲਾਫ਼ ਐਤਵਾਰ ਨੂੰ ਹੋਣ ਵਾਲੇ ਹਾਈ-ਵੋਲਟੇਜ ਮੁਕਾਬਲੇ ਤੋਂ ਪਹਿਲਾਂ ਭਾਰਤੀ ਬੱਲੇਬਾਜ਼ ਕੇ. ਐਲ. ਰਾਹੁਲ ਨੇ ਕਿਹਾ ਹੈ ਕਿ ਕੱਟੜ ਵਿਰੋਧੀਆਂ ਖ਼ਿਲਾਫ਼ ਮੁਕਾਬਲਾ ਮੈਨ ਇਨ ਬਲੂ ਲਈ ਖ਼ੁਦ ਨੂੰ ਚੁਣੌਤੀ ਦੇਣ ਦਾ ਵਧੀਆ ਮੌਕਾ ਹੋਵੇਗਾ। ਕੇ. ਐੱਲ. ਰਾਹੁਲ ਨੇ ਕਿਹਾ ਕਿ ਫਿਲਹਾਲ ਅਸੀਂ ਸਾਰੇ ਬਤੌਰ ਖਿਡਾਰੀ ਬਹੁਤ ਉਤਸ਼ਾਹਿਤ ਹਾਂ। ਅਸੀਂ ਹਮੇਸ਼ਾ ਇਸ ਭਾਰਤ ਬਨਾਮ ਪਾਕਿਸਤਾਨ ਮੁਕਾਬਲੇ ਦੀ ਉਡੀਕ ਕਰਦੇ ਰਹੇ ਹਾਂ। ਪਾਕਿਸਤਾਨ ਵਰਗੀ ਵੱਡੀ ਟੀਮ ਨਾਲ ਮੁਕਾਬਲਾ ਕਰਨਾ ਸਾਡੇ ਲਈ ਚੰਗੀ ਚੁਣੌਤੀ ਹੋਵੇਗੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਹਾਈ ਵੋਲਟੇਜ ਵਾਲੇ ਮੁਕਾਬਲਿਆਂ ਦਾ ਇਤਿਹਾਸ ਰਿਹਾ ਹੈ। ਇਹ ਖੇਡਾਂ ਹਮੇਸ਼ਾਂ ਉੱਚ ਤੀਬਰਤਾ ਵਾਲੀਆਂ ਰਹੀਆਂ ਹਨ। ਇਹ ਸਾਡੇ ਲਈ ਆਪਣੇ ਆਪ ਨੂੰ ਚੁਣੌਤੀ ਦੇਣ ਦਾ ਵਧੀਆ ਮੌਕਾ ਹੈ।

ਇਹ ਵੀ ਪੜ੍ਹੋ : ਏਸ਼ੀਆ ਕੱਪ ਲਈ ਜੰਗ ਦਾ ਆਗਾਜ਼ ਅੱਜ ਤੋਂ, ਪਹਿਲਾ ਮੈਚ ਸ਼੍ਰੀਲੰਕਾ ਤੇ ਅਫਗਾਨਿਸਤਾਨ ਦਰਮਿਆਨ

ਟੀ-20 ਵਿਸ਼ਵ ਕੱਪ 2021 'ਚ ਭਾਰਤ ਨੇ ਪਾਕਿਸਤਾਨ ਤੋਂ ਪਿਛਲਾ ਮੈਚ ਹਾਰਿਆ ਸੀ। ਇਸ ਹਾਰ 'ਤੇ ਕੇ. ਐੱਲ. ਰਾਹੁਲ ਨੇ ਕਿਹਾ- ਜ਼ਾਹਿਰ ਹੈ ਕਿ ਕੋਈ ਵੀ ਮੈਚ ਹਾਰਨਾ ਮੁਸ਼ਕਿਲ ਹੈ। ਜਦੋਂ ਤੁਸੀਂ ਕਿਸੇ ਵੱਡੇ ਟੂਰਨਾਮੈਂਟ ਵਿੱਚ ਦਾਖਲ ਹੁੰਦੇ ਹੋ, ਤਾਂ ਹਰ ਟੀਮ ਵੱਡਾ ਖੇਡਣਾ ਚਾਹੁੰਦੀ ਹੈ ਅਤੇ ਬਦਕਿਸਮਤੀ ਨਾਲ ਸਾਡੇ ਨਾਲ ਅਜਿਹਾ ਨਹੀਂ ਹੋਇਆ। ਅਸੀਂ ਸੱਚਮੁੱਚ ਮਜ਼ਬੂਤ ​​ਪਾਕਿਸਤਾਨ ਤੋਂ ਹਾਰ ਗਏ ਸੀ। ਇਸ ਲਈ ਹੁਣ ਸਾਨੂੰ ਇਕ ਵਾਰ ਫਿਰ ਉਨ੍ਹਾਂ ਖਿਲਾਫ ਖੇਡਣ ਦਾ ਮੌਕਾ ਮਿਲਿਆ ਹੈ। ਅਸੀਂ ਉੱਥੇ ਜਾ ਕੇ ਆਪਣੀ ਬਿਹਤਰੀਨ ਖੇਡ ਖੇਡਣ ਦੀ ਉਮੀਦ ਕਰ ਰਹੇ ਹਾਂ। ਹਰ ਮੈਚ ਜ਼ੀਰੋ ਤੋਂ ਸ਼ੁਰੂ ਹੁੰਦਾ ਹੈ... ਟੀਮਾਂ ਕਿੰਨੀ ਵਾਰ ਇੱਕ ਦੂਜੇ ਦੇ ਖਿਲਾਫ ਖੇਡਦੀਆਂ ਹਨ, ਜਿੱਤਦੀਆਂ ਹਨ, ਹਾਰਦੀਆਂ ਹਨ। 

ਇਹ ਵੀ ਪੜ੍ਹੋ : ਨੀਰਜ ਚੋਪੜਾ ਨੇ ਡਾਇਮੰਡ ਲੀਗ ਜਿੱਤ ਰਚਿਆ ਇਤਿਹਾਸ, ਇਹ ਖਿਤਾਬ ਨੂੰ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ

ਪਿਛਲੇ ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਨੂੰ ਨਵੇਂ ਨਜ਼ਰੀਏ ਤੋਂ ਦੇਖਣਾ ਚੰਗਾ ਲੱਗਿਆ। ਪਾਕਿਸਤਾਨ ਦੇ ਖਿਲਾਫ ਮੈਚ 'ਤੇ ਕੇ. ਐੱਲ. ਰਾਹੁਲ ਨੇ ਕਿਹਾ- ਅਸੀਂ ਹਮੇਸ਼ਾ ਭਾਰਤ-ਪਾਕਿਸਤਾਨ ਦਰਮਿਆਨ ਮੁਕਾਬਲੇ ਦਾ ਇੰਤਜ਼ਾਰ ਕਰਦੇ ਹਾਂ ਕਿਉਂਕਿ ਅਸੀਂ ਇਕ ਦੂਜੇ ਨਾਲ ਕਿਤੇ ਹੋਰ ਨਹੀਂ ਸਗੋਂ ਇਨ੍ਹਾਂ ਵੱਡੇ ਟੂਰਨਾਮੈਂਟਾਂ 'ਚ ਖੇਡਦੇ ਹਾਂ। ਇਹ ਸਾਡੇ ਦੋਵਾਂ ਲਈ ਟੂਰਨਾਮੈਂਟ ਦਾ ਪਹਿਲਾ ਮੈਚ ਹੈ, ਅਸੀਂ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਾ ਚਾਹਾਂਗੇ। ਇਸ ਦੇ ਨਾਲ ਹੀ ਕੇਐੱਲ ਰਾਹੁਲ ਨੇ ਕੋਹਲੀ ਦੀ ਫਾਰਮ 'ਤੇ ਕਿਹਾ- ਅਸੀਂ ਸਾਰੇ ਚਾਹੁੰਦੇ ਹਾਂ ਕਿ ਵਿਰਾਟ ਕੋਹਲੀ ਫਾਰਮ 'ਚ ਵਾਪਸ ਆਵੇ, ਸਾਨੂੰ ਇਸ ਦੀ ਚਿੰਤਾ ਨਹੀਂ ਹੈ। ਭਾਰਤ ਲਈ ਮੈਚ ਜਿੱਤਣ ਦੀ ਉਸ ਦੀ ਮਾਨਸਿਕਤਾ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ ਅਤੇ ਉਹ ਕਈ ਸਾਲਾਂ ਤੋਂ ਅਜਿਹਾ ਕਰਦਾ ਆ ਰਿਹਾ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News