ਵੁਹਾਨ ''ਚ ਓਲੰਪਿਕ ਕੁਆਲੀਫਾਇਰ ਰੱਦ ਹੋਣ ਤੋਂ ਬਾਅਦ ਭਾਰਤ ਨੇ ਮੇਜ਼ਬਾਨੀ ਦੀ ਕੀਤੀ ਪੇਸ਼ਕਸ਼
Thursday, Jan 23, 2020 - 11:03 PM (IST)

ਨਵੀਂ ਦਿੱਲੀ- ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਨੇ ਅਗਲੇ ਮਹੀਨੇ ਦੇ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ ਹੈ, ਜਿਸ ਨੂੰ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ। ਇਹ ਕੁਆਲੀਫਾਇਰ 3 ਤੋਂ 15 ਫਰਵਰੀ ਨੂੰ ਆਯੋਜਿਤ ਕੀਤੇ ਜਾਣੇ ਹਨ ਪਰ ਵੁਹਾਨ ਵਿਚ ਸਿਹਤ ਸਬੰਧੀ ਸੰਕੇਤ ਤੋਂ ਬਾਅਦ ਇਸ ਦੇ ਇਸ ਦੌਰਾਨ ਆਯੋਜਿਤ ਹੋਣ 'ਤੇ ਸ਼ੱਕ ਬਣ ਗਿਆ ਹੈ ਕਿਉਂਕਿ ਇਸ ਵਾਇਰਸ ਕਾਰਣ 17 ਲੋਕਾਂ ਦੀ ਜਾਨ ਚਲੀ ਗਈ ਹੈ ਤੇ 550 ਤੋਂ ਵੱਧ ਲੋਕ ਇਸ ਤੋਂ ਪੀੜਤ ਹਨ।