ਪ੍ਰੋ ਲੀਗ ਮੈਚ ''ਚ ਸਪੇਨ ਤੋਂ ਭਾਰਤ 2-3 ਨਾਲ ਹਾਰਿਆ

Sunday, Oct 30, 2022 - 11:06 PM (IST)

ਪ੍ਰੋ ਲੀਗ ਮੈਚ ''ਚ ਸਪੇਨ ਤੋਂ ਭਾਰਤ 2-3 ਨਾਲ ਹਾਰਿਆ

ਭੁਵਨੇਸ਼ਵਰ-  ਭਾਰਤੀ ਪੁਰਸ਼ ਟੀਮ ਐਤਵਾਰ ਨੂੰ ਇੱਥੇ ਐਫਆਈਐਚ ਪ੍ਰੋ ਲੀਗ ਹਾਕੀ ਦੇ ਆਪਣੇ ਦੂਜੇ ਮੈਚ ਵਿਚ ਸਪੇਨ ਤੋਂ 2-3 ਨਾਲ ਹਾਰ ਗਈ। ਐਡੁਆਰਡੋ ਡੀ ਇਗਨਾਸੀਓ ਸਿਮੋ (16ਵੇਂ ਮਿੰਟ) ਅਤੇ ਮਾਰਕ ਮਿਰਾਲੇਸ (26ਵੇਂ ਮਿੰਟ) ਨੇ ਸਪੇਨ ਨੂੰ 2-0 ਦੀ ਬੜ੍ਹਤ ਦਿਵਾਈ ਪਰ ਭਾਰਤ ਨੇ ਕਪਤਾਨ ਹਰਮਨਪ੍ਰੀਤ ਸਿੰਘ (10ਵੇਂ ਮਿੰਟ) ਅਤੇ ਅਭਿਸ਼ੇਕ (54ਵੇਂ ਮਿੰਟ) ਦੇ ਗੋਲਾਂ ਨਾਲ ਬਰਾਬਰੀ ਕਰ ਲਈ। ਭਾਰਤੀ ਡਿਫੈਂਸ ਹਾਲਾਂਕਿ ਆਖ਼ਰੀ ਪਲਾਂ ਵਿੱਚ ਢਹਿ ਢੇਰੀ ਹੋ ਗਿਆ, ਜਿਸ ਦਾ ਸਪੇਨ ਨੇ ਫਾਇਦਾ ਉਠਾਇਆ। ਉਸ ਦੀ ਵਲੋਂ ਮਾਰਕ ਰੇਨੇ ਨੇ 56ਵੇਂ ਮਿੰਟ ਵਿੱਚ ਗੋਲ ਕੀਤਾ ਜੋ ਅੰਤ ਵਿੱਚ ਫੈਸਲਾਕੁੰਨ ਸਾਬਤ ਹੋਇਆ।


author

Tarsem Singh

Content Editor

Related News