ਭਾਰਤ ਏਸ਼ੀਆਈ ਜੂਨੀਅਰ ਟੇਬਲ ਟੈਨਿਸ ਦੇ ਫਾਈਨਲ ’ਚ
Wednesday, Sep 04, 2019 - 12:50 AM (IST)

ਉਲਾਨਬਟੋਰ (ਮੰਗੋਲੀਆ)— ਭਾਰਤੀ ਲੜਕਿਆਂ ਨੇ 22ਵÄ ਏਸ਼ੀਆਈ ਜੂਨੀਅਰ ਤੇ ਕੈਡੇਟ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਟੀਮ ਨੇ ਇਸ ਦੇ ਨਾਲ ਹੀ ਨਵੰਬਰ ਵਿਚ ਥਾਈਲੈਂਡ ਵਿਚ ਹੋਣ ਵਾਲੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਟਿਕਟ ਵੀ ਕਟਾ ਲਈ। ਫਾਈਨਲ ’ਚ ਭਾਰਤ ਦਾ ਸਾਹਮਣਾ ਚੀਨ ਨਾਲ ਹੋਵੇਗਾ ਜਿਸ ਨੇ ਇਕ ਹੋਰ ਮੁਕਾਬਲੇ ’ਚ ਚੀਨੀ ਤਾਈਪੇ ਨੂੰ 3-0 ਨਾਲ ਹਰਾਇਆ। ਭਾਰਤ ਦੇ ਲਈ ਦੇਸ਼ ਦੇ ਨੰਬਰ ਇਕ ਖਿਡਾਰੀ ਮਾਨੁਸ਼ ਸ਼ਾਹ ਨੇ ਪਹਿਲਾ ਮੁਕਾਬਲਾ ਜਿੱਤਿਆ ਪਰ ਦੂਜੇ ਮੁਕਾਬਲੇ ’ਚ ਰੇਗਨ ਅਲਬੁਕਰਕ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜੇ ਮੁਕਾਬਲੇ ’ਚ ਅਨੁ¬ਕ੍ਰਮ ਜੈਨ ਨੇ ਜਿੱਤ ਦਰਜ ਕਰ ਸਕੋਰ 2-1 ਕਰ ਦਿੱਤਾ। ਇਸ ਤੋਂ ਬਾਅਦ ਮਾਨੁਸ਼ ਨੇ ਆਪਣਾ ਮੁਕਾਬਲਾ ਗੁਆ ਦਿੱਤਾ ਜਿਸਦਾ ਸਕੋਰ 2-2 ਹੋਵੇਗਾ।