ਭਾਰਤ 2023 ਪੁਰਸ਼ ਹਾਕੀ ਵਰਲਡ ਕੱਪ ਦੀ ਕਰੇਗਾ ਮੇਜ਼ਬਾਨੀ

Friday, Nov 08, 2019 - 05:27 PM (IST)

ਭਾਰਤ 2023 ਪੁਰਸ਼ ਹਾਕੀ ਵਰਲਡ ਕੱਪ ਦੀ ਕਰੇਗਾ ਮੇਜ਼ਬਾਨੀ

ਸਪੋਰਟਸ ਡੈਸਕ—  ਭਾਰਤ 2023 ਪੁਰਸ਼ ਹਾਕੀ ਵਰਲਡ ਕੱਪ ਦੀ ਮੇਜ਼ਬਾਨੀ ਕਰੇਗਾ। ਇਸ ਦੇ ਨਾਲ ਹੀ ਭਾਰਤ ਲਗਾਤਾਰ ਦੋ ਵਰਲਡ ਕੱਪ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਨੇ 2018 'ਚ ਭੁਵਨੇਸ਼ਵਰ 'ਚ ਪੁਰਸ਼ਾਂ ਦੇ ਹਾਕੀ ਵਰਲਡ ਦਾ ਆਯੋਜਨ ਕੀਤਾ ਸੀ। ਤੀਜੀ ਵਾਰ ਪੁਰਸ਼ਾਂ ਦੇ ਵਰਲਡ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਭਾਰਤ ਨੇ ਇਕ ਵਾਰ ਫਿਰ 2023 'ਚ 13 ਤੋਂ 19 ਜਨਵਰੀ ਵਿਚਾਲੇ ਇਹ ਆਯੋਜਨ ਕਰਾਉਣ ਲਈ ਬੇਨਤੀ ਕੀਤੀ ਸੀ। ਇਸ ਤੋਂ ਇਲਾਵਾ ਬੈਲਜੀਅਮ ਅਤੇ ਮਲੇਸ਼ੀਆ ਨੇ ਵੀ ਇਸ ਦੇ ਲਈ ਬੇਨਤੀ ਕੀਤੀ ਸੀ। ਐੱਫ. ਆਈ. ਐੱਚ. (ਕੌਮਾਂਤਰੀ ਹਾਕੀ ਮਹਾਸੰਘ) ਦੇ ਕਾਰਜਸਮੂਹ ਨੇ 6 ਨਵੰਬਰ ਨੂੰ ਹੋਈ ਬੈਠਕ 'ਚ ਸਾਰੇ ਬੇਨਤੀਕਾਰਾਂ 'ਤੇ ਗੌਰ ਕਰਨ ਦੇ ਬਾਅਦ ਕਾਰਜਕਾਰੀ ਬੋਰਡ ਦੀਆਂ ਸਿਫਾਰਸ਼ਾਂ ਭੇਜੀਆਂ। ਇਸ 'ਤੇ ਆਖਰੀ ਫੈਸਲਾ ਸ਼ੁੱਕਰਵਾਰ ਨੂੰ ਹੋਈ ਬੈਠਕ 'ਚ ਲਿਆ ਗਿਆ ਸੀ।


author

Tarsem Singh

Content Editor

Related News