ਭਾਰਤ ਨੂੰ ਵੱਡੇ ਮੈਚਾਂ ਨੂੰ ਜਿੱਤ ''ਚ ਬਦਲਣ ਦਾ ਤਰੀਕਾ ਲੱਭਣਾ ਹੋਵੇਗਾ : ਲਾਰਾ
Saturday, Dec 14, 2019 - 11:31 PM (IST)

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਬ੍ਰਾਇਨ ਲਾਰਾ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਆਈ. ਸੀ. ਸੀ. ਦੇ ਵੱਡੇ ਟੂਰਨਾਮੈਟਾਂ ਦੇ ਨਾਕਆਊਟ ਮੈਚਾਂ ਨੂੰ ਜਿੱਤਣ ਦਾ ਤਰੀਕਾ ਲੱਭਣਾ ਹੋਵੇਗਾ। ਇਸ ਦਿੱਗਜ ਖਿਡਾਰੀ ਨੇ ਇਹ ਨੇਤਰਹੀਣ ਮਹਿਲਾਵਾਂ ਦੇ ਲਈ ਪਹਿਲੀ ਰਾਸ਼ਟਰੀ ਕ੍ਰਿਕਟ ਟੂਰਨਾਮੈਂਟ 'ਸਮਰਥਨਮ' ਦਾ ਐਲਾਨ ਸ਼ਨੀਵਾਰ ਸ਼ਾਮ ਨੂੰ ਕਿਹਾ ਕਿ ਇਹ ਉਨ੍ਹਾਂ ਚੀਜ਼ਾਂ 'ਚੋਂ ਇਕ ਹੈ ਜਿਸ ਨੂੰ ਤੁਹਾਨੂੰ ਸਮਝਣਾ ਹੋਵੇਗਾ। ਹਰ ਕੋਈ ਭਾਰਤ ਨੂੰ ਦਾਅਵੇਦਾਰ ਦੱਸਦਾ ਹੈ। ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਭਾਰਤੀ ਟੀਮ ਸੈਮੀਫਾਈਨਲ ਜਾਂ ਨਾਕਆਊਟ ਪੜਾਅ 'ਚ ਜਗ੍ਹਾ ਬਣਾਉਣ ਵਾਲੀ ਹੈ। ਲਾਰਾ ਨੇ ਕਿਹਾ ਕਿ ਭਾਰਤ ਨੂੰ 70 ਦੇ ਦਹਾਕੇ ਦੀ ਵੈਸਟਇੰਡੀਜ਼ ਜਾ ਪਿਛਲੇ ਦਹਾਕੇ ਦੀ ਆਸਟਰੇਲੀਆਈ ਟੀਮ ਦੀ ਤਰ੍ਹਾਂ ਲਗਾਤਾਰ ਜਿੱਤਣ ਦੀ ਯੋਗਤਾ ਨੂੰ ਵਿਕਸਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇੰਗਲੈਂਡ 'ਚ ਇਸ ਸਾਲ ਖੇਡੇ ਗਏ ਵਿਸ਼ਵ ਕੱਪ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਰ ਟੀਮ ਇਸ ਤਰ੍ਹਾਂ ਦੇ ਮੈਚ ਲਈ ਤਿਆਰ ਰਹਿੰਦੀ ਹੈ, ਭਾਵੇਂ ਉਹ ਕੁਆਰਟਰ ਫਾਈਨਲ ਹੋਵੇ ਜਾਂ ਸੈਮੀਫਾਈਨਲ।