ਜਮੈਕਾ ਨੂੰ 13-0 ਨਾਲ ਹਰਾ ਕੇ ਭਾਰਤੀ ਪੁਰਸ਼ ਹਾਕੀ ਟੀਮ ਕੁਆਰਟਰ ਫਾਈਨਲ ’ਚ
Tuesday, Jan 30, 2024 - 11:28 AM (IST)
ਮਸਕਟ, (ਭਾਸ਼ਾ)– ਮਨਿੰਦਰ ਸਿੰਘ ਦੇ 4 ਗੋਲਾਂ ਦੀ ਮਦਦ ਨਾਲ ਭਾਰਤ ਨੇ ਜਮੈਕਾ ਨੂੰ ਤੀਜੇ ਤੇ ਆਖਰੀ ਪੂਲ ਮੈਚ ਵਿਚ 13-0 ਨਾਲ ਹਰਾ ਕੇ ਐੱਫ. ਆਈ. ਐੱਚ. ਹਾਕੀ ਫਾਈਵਜ਼ ਪੁਰਸ਼ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਮਨਿੰਦਰ ਸਿੰਘ ਨੇ ਦੂਜੇ ਮਿੰਟ ਵਿਚ ਹੀ ਦੋ ਗੋਲ ਕਰਨ ਤੋਂ ਬਾਅਦ 28ਵੇਂ ਤੇ 29ਵੇਂ ਮਿੰਟ ਵਿਚ ਗੋਲ ਕੀਤੇ। ਇਹ ਚਾਰੇ ਫੀਲਡ ਗੋਲ ਸਨ। ਇਸ ਤੋਂ ਇਲਾਵਾ ਮਨਜੀਤ ਸਿੰਘ (5ਵੇਂ ਤੇ 29ਵੇਂ ਮਿੰਟ), ਰਾਹੀਲ ਮੁਹੰਮਦ (16ਵੇਂ ਤੇ 27ਵੇਂ) ਤੇ ਮਨਦੀਪ ਮੋਰ (23ਵੇਂ ਤੇ 27ਵੇਂ ਮਿੰਟ) ਨੇ ਦੋ-ਦੋ ਗੋਲ ਕੀਤੇ ਜਦਕਿ ਉੱਤਮ ਸਿੰਘ (5ਵੇਂ), ਪਵਨ ਰਾਜਭਰ (9ਵੇਂ) ਤੇ ਗੁਰਜੋਤ ਸਿੰਘ (14ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਮੇਰੇ 'ਤੇ ਥੁੱਕਿਆ ਸੀ - ਦੱਖਣੀ ਅਫਰੀਕੀ ਬੱਲੇਬਾਜ਼ ਦਾ ਹੈਰਾਨ ਕਰਨ ਵਾਲਾ ਖੁਲਾਸਾ
ਭਾਰਤ ਨੂੰ ਪਹਿਲੇ ਹੀ ਮਿੰਟ ਵਿਚ ਹਮਲਾਵਰ ਹਾਕੀ ਦਿਖਾਈ ਤੇ ਮਨਿੰਦਰ ਸਿੰਘ ਨੇ ਲਗਾਤਾਰ ਦੋ ਗੋਲ ਕੀਤੇ। ਇਸ ਤੋਂ ਬਾਅਦ ਉੱਤਮ ਤੇ ਮਨਜੀਤ ਦੇ ਇਕ-ਇਕ ਗੋਲ ਨਾਲ ਪਹਿਲੇ 6 ਮਿੰਟ ਵਿਚ ਸਕੋਰ 4-0 ਹੋ ਗਿਆ। ਚੰਗੀ ਬੜ੍ਹਤ ਬਣਾਉਣ ਤੋਂ ਬਾਅਦ ਵੀ ਭਾਰਤੀ ਖਿਡਾਰੀਆਂ ਨੇ ਹੱਲੇ ਬੋਲਣੇ ਬੰਦ ਨਹੀਂ ਕੀਤੇ। ਪਵਨ ਤੇ ਗੁਰਜੋਤ ਨੇ ਗੋਲ ਕਰ ਕੇ ਹਾਫਟਾਈਮ ਤਕ ਸਕੋਰ 6-0 ਕਰ ਦਿੱਤਾ।
ਦੂਜੇ ਹਾਫ ਵਿਚ ਵੀ ਇਹ ਹੀ ਕਹਾਣੀ ਰਹੀ ਤੇ ਗੇਂਦ ’ਤੇ ਕੰਟਰੋਲ ਦੇ ਮਾਮਲੇ ਵਿਚ ਭਾਰਤ ਕਾਫੀ ਅੱਗੇ ਰਿਹਾ। ਰਾਹੀਲ, ਮਨਦੀਪ, ਮਨਜੀਤ ਤੇ ਮਨਿੰਦਰ ਨੇ ਗੋਲ ਕਰਕੇ ਭਾਰਤ ਨੂੰ ਵੱਡੀ ਜਿੱਤ ਦਿਵਾਈ। ਭਾਰਤ ਨੇ ਪੂਲ-ਬੀ ਵਿਚ ਸਵਿਟਜ਼ਰਲੈਂਡ ਨੂੰ ਹਰਾਇਆ ਸੀ ਪਰ ਮਿਸਰ ਹੱਥੋਂ ਹਾਰ ਗਿਆ ਸੀ। ਇਸ ਜਿੱਤ ਨਾਲ ਭਾਰਤ ਨੇ ਆਖਰੀ-8 ਵਿਚ ਜਗ੍ਹਾ ਬਣਾ ਲਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8