ਭਾਰਤ ਬਨਾਮ ਸ਼੍ਰੀਲੰਕਾ : ਤੀਜੇ ਦਿਨ ਦੀ ਖੇਡ ਖਤਮ, ਸ਼੍ਰੀਲੰਕਾ ਦਾ ਸਕੋਰ 209/2, ਭਾਰਤ 230 ਦੌੜਾਂ ਨਾਲ ਅੱਗੇ

08/05/2017 6:10:23 PM

ਕੋਲੰਬੋ— ਸ਼੍ਰੀਲੰਕਾ ਨੇ ਭਾਰਤ ਦੇ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਫਾਲੋਆਨ ਖੇਡਦੇ ਹੋਏ ਦੂਜੀ ਪਾਰੀ 'ਚ 2 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ ਬਣਾਈਆਂ ਹਨ। ਸ਼੍ਰੀਲੰਕਾ ਅਜੇ ਵੀ ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ ਤੋਂ 230 ਦੌੜਾਂ ਪਿੱਛੇ ਹੈ। ਕੁਸਾਲ ਮੇਂਡਿਸ ਨੇ ਸ਼ਾਨਦਾਰ ਪਾਰੀ ਖੇਡੀ। ਉਸ ਨੇ 110 ਦੌੜਾਂ ਬਣਾਈਆਂ। ਉਹ 110 ਸਕੋਰ 'ਤੇ ਹਾਰਦਿਕ ਪੰਡਯਾ ਦੀ ਗੇਂਦ 'ਤੇ ਰਿਧੀਮਾਨ ਸਾਹਾ ਨੂੰ ਕੈਚ ਦੇ ਬੈਠੇ। ਉੱਪਲ ਥਰੰਗਾ ਕੋਈ ਕਮਾਲ ਨਾ ਕਰ ਸਕੇ ਅਤੇ 2 ਦੌੜਾਂ ਦੇ ਨਿੱਜੀ ਸਕੋਰ 'ਤੇ ਉਮੇਸ਼ ਨੂੰ ਕੈਚ ਦੇ ਬੈਠੇ। ਦਿਨ ਦੀ ਖੇਡ ਖਤਮ ਹੋਣ ਤੱਕ ਦਿਮੁੱਥ ਕਰੁਣਾਰਤਨੇ 92 ਦੌੜਾਂ ਜਦਕਿ ਮਲਿੰਡਾ ਪੁਸ਼ਪਕੁਮਾਰਾ 2 ਦੌੜਾਂ ਦੇ ਨਾਲ ਕ੍ਰੀਜ਼ 'ਤੇ ਸਨ।

ਇਸ ਤੋਂ ਪਹਿਲਾਂ  ਚੇਤੇਸ਼ਵਰ ਪੁਜਾਰਾ (133) ਤੇ ਅਜਿੰਕਯ ਰਹਾਨੇ (132) ਦੇ ਸ਼ਾਨਦਾਰ ਸੈਂਕੜਿਆਂ ਤੋਂ ਬਾਅਦ ਰਵੀਚੰਦਰਨ ਅਸ਼ਵਿਨ (54), ਰਿਧੀਮਾਨ ਸਾਹਾ (67) ਤੇ ਰਵਿੰਦਰ ਜਡੇਜਾ (ਅਜੇਤੂ 70) ਦੇ ਅਰਧ ਸੈਂਕੜਿਆਂ ਦੇ ਦਮ 'ਤੇ ਭਾਰਤ ਨੇ ਸ਼੍ਰੀਲੰਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ 9 ਵਿਕਟਾਂ 'ਤੇ 622 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਆਪਣੀ ਪਹਿਲੀ ਪਾਰੀ ਖਤਮ ਐਲਾਨ ਕਰ ਦਿੱਤੀ। ਇਸ ਤੋਂ ਪਹਿਲਾਂ ਭਾਰਤ ਨੇ ਗਾਲੇ ਟੈਸਟ ਵਿਚ ਵੀ ਮੇਜ਼ਬਾਨ ਵਿਰੁੱਧ ਪਹਿਲੀ ਪਾਰੀ ਵਿਚ 600 ਦੌੜਾਂ ਬਣਾਈਆਂ ਸਨ।
ਸ਼੍ਰੀਲੰਕਾ ਨੇ ਇਸ ਦੇ ਜਵਾਬ ਵਿਚ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ ਦੋ ਵਿਕਟਾਂ ਦੇ ਨੁਕਸਾਨ 'ਤੇ 50 ਦੌੜਾਂ ਬਣਾ ਲਈਆਂ ਸੀ। ਸ਼੍ਰੀਲੰਕਾ ਨੇ ਤੀਜੇ ਦਿਨ ਦੀ ਖੇਡ 'ਚ ਖੇਡਦੇ ਹੋਏ ਅਜੇ ਤੱਕ 4 ਵਿਕਟਾਂ ਦੇ ਨੁਕਸਾਨ 'ਤੇ 88 ਦੌੜਾਂ ਬਣਾ ਲਈਆਂ ਹਨ। ਅਸ਼ਵਿਨ ਨੇ ਸ਼੍ਰੀਲੰਕਾਈ ਪਾਰੀ ਦਾ ਦੂਜਾ ਓਵਰ ਸੁੱਟਿਆ ਤੇ ਮੁਹੰਮਦ ਸ਼ੰਮੀ ਨਾਲ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ। ਅਸ਼ਵਿਨ ਨੇ ਉੱਪਲ ਥਰੰਗਾ (00) ਨੂੰ ਦੂਜੇ ਹੀ ਓਵਰ ਵਿਚ ਲੋਕੇਸ਼ ਰਾਹੁਲ ਹੱਥੋਂ ਕੈਚ ਕਰਾਇਆ ਤੇ ਫਿਰ ਦੂਜੇ ਓਪਨਰ ਦਿਮੁਥ ਕਰੁਣਾਰਤਨੇ (25) ਨੂੰ ਅਜਿੰਕਯ ਰਹਾਨੇ ਹੱਥੋਂ ਕੈਚ ਕਰਾਇਆ। ਅਸ਼ਵਿਨ ਨੇ 38 ਦੌੜਾਂ 'ਤੇ ਦੋ ਵਿਕਟਾਂ ਲਈਆਂ।

ਤੀਜੇ ਦਿਨ ਦੀ ਖੇਡ 'ਚ ਕੁਸਾਲ ਮੈਂਡਿਸ 24 ਦੌੜਾਂ ਬਣਾ ਕੇ ਉਮੇਸ਼ ਯਾਦਵ ਦੀ ਗੇਂਦ 'ਤੇ ਕੋਹਲੀ ਦੇ ਹੱਥ ਕੈਚ ਫੜਾ ਬੈਠੇ। ਇਸੇ ਤਰ੍ਹਾਂ ਦਿਨੇਸ਼ ਚਾਂਦੀਮਲ 10 ਦੌੜਾਂ ਬਣਾ ਕੇ ਰਵਿੰਦਰ ਜਡੇਜਾ ਦੀ ਗੇਂਦ 'ਤੇ ਹਾਰਦਿਕ ਨੂੰ ਕੈਚ ਦੇ ਬੈਠੇ। ਨਿਰੋਸ਼ਾਨ ਡਿਕਵੇਲਾ 51 ਦੌੜਾਂ ਬਣਾ ਕੇ ਸ਼ੰਮੀ ਵੱਲੋਂ ਆਊਟ ਕੀਤੇ ਗਏ। ਇਸ ਤੋਂ ਬਾਅਦ ਧੰਨਜੈ ਡਿਕਵੇਲਾ ਰਵਿੰਦਰ ਜਡੇਜਾ ਵੱਲੋਂ ਬੋਲਡ ਹੋ ਕੇ ਪੈਵਿਲੀਅਨ ਪਰਤ ਗਏ। ਦਿਲਰੂਵਾਨ ਪਰੇਰਾ 25 ਦੌੜਾਂ ਬਣਾ ਕੇ ਆਊਟ ਹੋਏ। ਜਦਕਿ ਰੰਗਨਾ ਹੇਰਾਥ 2 ਦੌੜਾਂ ਬਣਾ ਕੇ ਆਊਟ ਹੋਏ। ਨੁਵਾਨ ਪ੍ਰਦੀਪ 0 'ਤੇ ਆਊਟ ਹੋਏ। ਇਸ ਤਰ੍ਹਾਂ ਸ਼੍ਰੀਲੰਕਾ ਦੀ ਟੀਮ 10 ਵਿਕਟਾਂ ਦੇ ਨੁਕਸਾਨ ਨਾਲ 183 ਦੌੜਾਂ 'ਤੇ ਹੀ ਢੇਰ ਹੋ ਗਈ। ਭਾਰਤ ਵੱਲੋਂ ਸਭ ਤੋਂ ਜ਼ਿਆਦਾ ਵਿਕਟਾਂ ਅਸ਼ਵਿਨ ਵੱਲੋਂ ਲਈਆਂ ਗਈਆਂ ਉਨ੍ਹਾਂ 5 ਵਿਕਟਾਂ ਲਈਆਂ। ਮੁਹੰਮਦ ਸ਼ੰਮੀ ਨੂੰ 2, ਰਵਿੰਦਰ ਜਡੇਜਾ 2 ਅਤੇ ਉਮੇਸ਼ ਯਾਦਵ ਨੂੰ 1 ਵਿਕਟ ਮਿਲੀ।

 


Related News