ਆਸਟ੍ਰੇਲੀਆ ਨੂੰ ਹਰਾ ਕੇ ਭਾਰਤ ਨੇ ਰਚਿਆ ਇਤਿਹਾਸ, ਪਾਕਿ ਨੂੰ ਪਛਾੜ ਕੇ ਬਣਾਇਆ ਇਹ ਵਿਸ਼ਵ ਰਿਕਾਰਡ
Saturday, Dec 02, 2023 - 08:26 PM (IST)
ਸਪੋਰਟਸ ਡੈਸਕ- ਭਾਰਤ ਨੇ ਸ਼ੁੱਕਰਵਾਰ ਨੂੰ ਰਾਏਪੁਰ 'ਚ ਚੌਥੇ T20I ਮੈਚ 'ਚ ਆਸਟਰੇਲੀਆ ਨੂੰ 20 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 'ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਤਰ੍ਹਾਂ ਸੂਰਿਆਕੁਮਾਰ ਯਾਦਵ ਨੇ ਬਤੌਰ ਕਪਤਾਨ ਆਪਣੀ ਪਹਿਲੀ ਸੀਰੀਜ਼ ਜਿੱਤੀ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟ ਟੀਮ ਦੀ ਸ਼ਰੇਆਮ ਬੇਇੱਜ਼ਤੀ, ਆਸਟ੍ਰੇਲੀਆ ਪੁੱਜਦੇ ਹੀ ਹੋਇਆ ਇਹ ਹਾਲ
ਭਾਰਤ ਨੇ ਬਣਾਇਆ ਵਿਸ਼ਵ ਰਿਕਾਰਡ
ਟੀਮ ਇੰਡੀਆ ਨੇ ਸੂਰਿਆਕੁਮਾਰ ਯਾਦਵ ਦੀ ਕਪਤਾਨੀ 'ਚ ਸੀਰੀਜ਼ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਦਰਅਸਲ ਟੀਮ ਇੰਡੀਆ ਨੇ ਸਭ ਤੋਂ ਵੱਧ ਟੀ-20 ਮੈਚ ਜਿੱਤਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਇਹ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ। ਭਾਰਤ ਨੇ ਹੁਣ ਤੱਕ ਟੀ-20 ਵਿੱਚ 136 ਜਿੱਤਾਂ ਦਰਜ ਕੀਤੀਆਂ ਹਨ।
ਇਹ ਵੀ ਪੜ੍ਹੋ : ਦੋਸਤ ਨੇ ਕੱਟਿਆ ਬਰਥਡੇ ਕੇਕ, ਧੋਨੀ ਬੋਲੇ-ਮੈਨੂੰ ਵੀ ਖਵਾ ਦਿਓ, ਵੀਡੀਓ ਆਈ ਸਾਹਮਣੇ
T20I ਕ੍ਰਿਕਟ 'ਚ ਸਭ ਤੋਂ ਵੱਧ ਜਿੱਤਾਂ (ਟਾਪ-5)
ਭਾਰਤ - 213 ਮੈਚਾਂ 'ਚੋਂ 136 ਜਿੱਤੇ
ਪਾਕਿਸਤਾਨ - 226 ਮੈਚਾਂ 'ਚੋਂ 135 ਜਿੱਤੇ
ਨਿਊਜ਼ੀਲੈਂਡ - 200 ਮੈਚਾਂ 'ਚੋਂ 102 ਜਿੱਤੇ
ਆਸਟਰੇਲੀਆ - 181 ਮੈਚਾਂ 'ਚੋਂ 95 ਜਿੱਤੇ
ਦੱਖਣੀ ਅਫਰੀਕਾ - 171 ਮੈਚਾਂ 'ਚੋਂ 95 ਜਿੱਤੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8