ਆਸਟਰੇਲੀਆ ਵਿਚ ਜਿੱਤ ਸਕਦਾ ਹੈ ਭਾਰਤ : ਡੀ ਵਿਲੀਅਰਜ਼
Saturday, Oct 20, 2018 - 07:10 PM (IST)

ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਸਾਬਕਾ ਧਾਕੜ ਬੱਲੇਬਾਜ਼ ਏ. ਬੀ. ਡੀ ਵਿਲੀਅਰਜ਼ ਦਾ ਮੰਨਣਾ ਹੈ ਕਿ ਭਾਰਤ ਦੇ ਕੋਲ ਇਸ ਵਾਰ ਆਸਟਰੇਲੀਆ ਦੌਰੇ ਵਿਚ ਟੈਸਟ ਸੀਰੀਜ਼ ਜਿੱਤਣ ਦਾ ਸ਼ਾਨਦਾਰ ਮੌਕਾ ਹੈ। ਡੀ ਵਿਲੀਅਰਜ਼ ਨੇ ਸ਼ਨੀਵਾਰ ਨੂੰ ਇੱਥੇ ਇਕ ਪ੍ਰਮੋਸ਼ਨ ਪ੍ਰੋਗਰਾਮ ਬੈਰਲ ਸਿਲੈਕਟ ਪ੍ਰਫੈਕਟ ਸਟ੍ਰੋਕਸ ਵਿਚ ਭਾਰਤੀ ਟੀਮ ਦੇ ਆਸਟਰੇਲੀਆ ਦੌਰੇ ਵਿਚ ਸੰਭਾਵਨਾਵਾਂ ਨੂੰ ਲੈ ਕੇ ਇਹ ਗੱਲ ਕਹੀ। ਡੀ ਵਿਲੀਅਰਜ਼ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਭਾਰਤ ਦੇ ਕੋਲ ਆਸਟਰੇਲੀਆ ਵਿਚ ਇਸ ਚੰਗਾ ਮੌਕਾ ਰਹੇਗਾ। ਭਾਰਤੀ ਟੀਮ ਨੇ ਇਸ ਸਾਲ ਦੇ ਸ਼ੁਰੂ ਵਿਚ ਦੱਖਣੀ ਅਫਰੀਕਾ ਦੇ ਦੌਰੇ 'ਚੇ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਇਕ ਟੈਸਟ ਵੀ ਜਿੱਤਿਆ ਸੀ।''
ਭਾਰਤੀ ਟੀਮ ਭਾਵੇਂ ਇੰਗਲੈਂਡ ਵਿਚ ਹਾਰ ਗਈ ਪਰ ਉਸ ਨੇ ਵੈਸਟਇੰਡੀਜ਼ ਖਿਲਾਫ ਤੇਜ਼ ਹਮਲੇ ਦੀ ਸ਼ਲਾਘਾ ਕਰਦਿਆਂ ਕਿਹਾ, ''ਭਾਰਤੀ ਬੱਲੇਬਾਜ਼ੀ ਸ਼ਾਨਦਾਰ ਹੈ, ਇਸ ਨੂੰ ਸਾਰੇ ਹੀ ਜਾਣਦੇ ਹਨ ਪਰ ਭਾਰਤੀ ਤੇਜ਼ ਗੇਂਦਬਾਜ਼ੀ ਇਸ ਸਮੇਂ ਦੁਨੀਆ ਦੀ ਸਰਵਸ੍ਰੇਸ਼ਠ ਹੈ। ਭਾਰਤੀ ਗੇਂਦਬਾਜ਼ੀ ਨੂੰ ਆਸਟਰੇਲੀਆ ਦੌਰੇ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਰਹਿਣ ਦੀ ਜ਼ਰੂਰਤ ਹੈ। ਦੌਰੇ ਦਾ ਪਹਿਲਾਂ ਟੈਸਟ ਮਹੱਤਵਪੂਰਨ ਹੋਵੇਗਾ ਜੋ ਸੀਰੀਜ਼ ਦੀ ਦਿਸ਼ਾ ਤੈਅ ਕਰੇਗਾ।