ਦੱਖਣੀ ਏਸ਼ੀਆਈ ਖੇਡਾਂ : ਭਾਰਤ ਦਾ ਗੋਲਡਨ ਸੈਂਕੜਾ ਪੂਰਾ, ਕੁਲ 214 ਤਮਗੇ

Sunday, Dec 08, 2019 - 11:19 AM (IST)

ਦੱਖਣੀ ਏਸ਼ੀਆਈ ਖੇਡਾਂ : ਭਾਰਤ ਦਾ ਗੋਲਡਨ ਸੈਂਕੜਾ ਪੂਰਾ, ਕੁਲ 214 ਤਮਗੇ

ਸਪੋਰਟਸ ਡੈਸਕ— ਭਾਰਤ ਨੇ ਸ਼ਨੀਵਾਰ ਨੂੰ 13ਵੀਆਂ ਦੱਖਣੀ ਏਸ਼ੀਆਈ ਖੇਡਾਂ ਦੇ 6ਵੇਂ ਦਿਨ ਤੈਰਾਕਾਂ ਅਤੇ ਪਹਿਲਵਾਨਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਤਮਗੇ ਸੂਚੀ 'ਚ ਦਬਦਬਾ ਕਾਇਮ ਰੱਖਿਆ ਜਿਸ 'ਚ ਉਹ ਸੋਨ ਤਮਗਿਆਂ ਦੇ ਸੈਂਕਡ਼ੇ ਨਾਲ 200 ਦਾ ਅੰਕੜਾ ਪਾਰ ਕਰਨ 'ਚ ਕਾਮਯਾਬ ਰਿਹਾ। ਭਾਰਤੀਆਂ ਨੇ ਸ਼ਨੀਵਾਰ ਨੂੰ 29 ਸੋਨ ਸਹਿਤ ਕੁਲ 49 ਤਮਗਾ ਆਪਣੀ ਝੋਲੀ 'ਚ ਪਾਏ ਜਿਸ ਦੇ ਨਾਲ ਭਾਰਤ ਨੇ ਮੇਜ਼ਬਾਨ ਨੇਪਾਲ ਨੂੰ ਕਾਫ਼ੀ ਪਿੱਛੇ ਕਰ ਦਿੱਤਾ ਹੈ। ਭਾਰਤ ਨੇ ਇਨ੍ਹਾਂ ਖੇਡਾਂ 'ਚ 106 ਸੋਨ ਸਮੇਤ ਕੁਲ 210 ਤਮਗੇ ਜਿੱਤ ਲਏ ਹਨ। ਇਨ੍ਹਾਂ ਖੇਡਾਂ 'ਚ ਸ਼ਨੀਵਾਰ ਤਕ ਦੀ ਤਮਗਾ ਸੂਚੀ 'ਚ ਭਾਰਤ ਦੇ 110 ਸੋਨ, 69 ਚਾਂਦੀ ਤੇ 35 ਕਾਂਸੀ ਸਮੇਤ ਕੁਲ 214 ਤਮਗੇ ਹੋਏ ਹਨ ਤੇ ਉਹ ਚੋਟੀ 'ਤੇ ਕਾਬਜ਼ ਹੈ।PunjabKesariਨੇਪਾਲ 142 ਤਮਗੇ (43 ਸੋਨ, 34 ਚਾਂਦੀ ਅਤੇ 65 ਕਾਂਸੀ) ਨਾਲ ਦੂਜੇ ਸਥਾਨ 'ਤੇ ਹੈ। ਸ਼੍ਰੀਲੰਕਾ 30 ਸੋਨ, 57 ਚਾਂਦੀ ਅਤੇ 83 ਕਾਂਸੀ ਨਾਲ ਕੁਲ 170 ਤਮਗੇ ਲੈ ਕੇ ਤੀਜੇ ਸਥਾਨ 'ਤੇ ਚੱਲ ਰਿਹਾ ਹੈ, ਜਦ ਕਿ ਪਾਕਿਸਤਾਨ 21 ਗੋਲਡ, 28 ਸਿਲਵਰ ਅਤੇ 34 ਕਾਂਸੀ ਤਮਗੇ ਸਣੇ 83 ਤਮਗਿਆ ਨਾਲ ਚੌਥੇ ਸਥਾਨ 'ਤੇ ਹੈ। ਬੰਗਲਾਦੇਸ਼ 7 ਸੋਨ, 22 ਸਿਲਵਰ ਅਤੇ 54 ਕਾਂਸੀ ਤਮਗੇ ਸਣੇ 83 ਤਮਗਿਆਂ ਨਾਲ 5ਵੇਂ, ਮਾਲਦੀਵ 1 ਗੋਲਡ ਅਤੇ ਦੋ ਕਾਂਸੀ ਸਹਿਤ ਤਿੰਨ ਤਮਗਿਆ ਦੇ ਨਾਲ 6ਵੇਂ ਅਤੇ ਭੁਟਾਨ 6 ਕਾਂਸੀ ਤਮਗਿਆਂ ਦੇ ਨਾਲ 7ਵੇਂ ਸਥਾਨ 'ਤੇ ਹੈ।


Related News