ਆਇਰਲੈਂਡ ਨੂੰ ਹਰਾ ਕੇ ਸਨੂਕਰ ਵਰਲਡ ਕੱਪ ਦੇ ਫਾਈਨਲ ''ਚ ਪਹੁੰਚਿਆ ਭਾਰਤ

Tuesday, Jul 02, 2019 - 10:45 AM (IST)

ਆਇਰਲੈਂਡ ਨੂੰ ਹਰਾ ਕੇ ਸਨੂਕਰ ਵਰਲਡ ਕੱਪ ਦੇ ਫਾਈਨਲ ''ਚ ਪਹੁੰਚਿਆ ਭਾਰਤ

ਸਪੋਰਟਸ ਡੈਸਕ— ਦਿੱਗਜ਼ ਪੰਕਜ ਆਡਵਾਣੀ ਅਤੇ ਲਕਸ਼ਮਣ ਰਾਵਤ ਦੇ ਅਗੁਵਾਈ 'ਚ ਭਾਰਤ ਨੇ ਆਈ. ਬੀ. ਐੱਸ. ਐੱਫ ਸਨੂਕਰ ਵਰਲਡ ਕੱਪ 'ਚ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਸੋਮਵਾਰ ਨੂੰ ਇੱਥੇ ਆਇਰਲੈਂਡ ਨੂੰ 3-2 ਨਾਲ ਹਾਰ ਦੇ ਕੇ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਪਿਛਲੇ ਚੈਂਪੀਅਨ ਭਾਰਤੀ ਟੀਮ ਸੈਮੀਫਾਈਨਲ ਮੁਕਾਬਲੇ 'ਚ ਇੱਕ ਸਮੇਂ 0-2 ਤੋਂ ਪਛੜ ਰਹੀ ਸੀ ਪਰ 21 ਵਾਰ ਦੇ ਵਰਲਡ ਚੈਂਪੀਅਨ ਆਡਵਾਨੀ ਨੇ ਅਗੁਵਾਈ 'ਚ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ। ਫਾਈਨਲ 'ਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ ਜਿਨ੍ਹੇ ਇਕ ਹੋਰ ਸੈਮੀਫਾਈਨਲ 'ਚ ਕਤਰ ਨੂੰ 3-1 ਨਾਲ ਹਰਾਇਆ।

 PunjabKesari

ਸ਼ੁਰੂਆਤੀ ਦੋਨੋਂ ਸਿੰਗਲ ਮੁਕਾਬਲੇ ਖੁੰਝਣ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਡਬਲ ਮੁਕਾਬਲੇ 'ਚ ਜਿੱਤ ਕੇ ਵਾਪਸੀ ਕੀਤੀ। ਪੰਕਜ ਨੇ ਇਸ ਤੋਂ ਬਾਅਦ ਆਇਰਲੈਂਡ ਦੇ ਖ਼ੁਰਾਂਟ ਬਰੈਂਡਨ ਓ ਡੋਨੋਗਹਿਊ ਨੂੰ ਹਰਾ ਕੇ ਸਕੋਰ 2-2 ਕਰ ਦਿੱਤਾ। ਆਖਰੀ ਮੈਚ 'ਚ ਭਾਰਤ ਨੂੰ ਜਿੱਤ ਦੁਵਾਉਣ ਦਾ ਦਾਰੋਮਦਾਰ ਲਕਸ਼ਮਣ 'ਤੇ ਸੀ ਜੋ ਇਕ ਸਮਾਂ 30 ਅੰਕ ਤੋਂ ਪਿੱਛੇ ਚੱਲ ਰਹੇ ਸਨ ਪਰ  ਉਨ੍ਹਾਂ ਨੇ 41 ਦਾ ਬ੍ਰੇਕ ਬਣਾ ਕੇ ਵਾਪਸੀ ਕੀਤੀ ਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ।


Related News