ਹਰਮਨਪ੍ਰੀਤ ਦੇ ਦੋ ਗੋਲ ਨਾਲ ਭਾਰਤ ਨੇ ਸਪੇਨ ਨੂੰ 5-1 ਨਾਲ ਹਰਾਇਆ

09/29/2019 10:31:02 PM

ਐਂਟਵਰਪ (ਬੈਲਜੀਅਮ)— ਡ੍ਰੈਗ ਫਿਲਕਰ ਹਰਮਨਪ੍ਰੀਤ ਸਿੰਘ ਦੇ ਦੋ ਗੋਲ ਦੀ ਬਦੌਲਤ ਭਾਰਤੀ ਪੁਰਸ਼ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਸਪੇਨ ਨੂੰ 5-1 ਨਾਲ ਹਰਾ ਕੇ ਤੀਜੀ ਜਿੱਤ ਦਰਜ ਕੀਤੀ। ਹਰਮਨਪ੍ਰੀਤ ਨੇ 41ਵੇਂ ਤੇ 51ਵੇਂ ਮਿੰਟ 'ਚ ਗੋਲ ਕੀਤੇ। ਇਸ ਤੋਂ ਇਲਾਵਾ ਆਕਾਸ਼ਦੀਪ ਸਿੰਘ (5ਵੇਂ ਮਿੰਟ), ਐੱਮ. ਵੀ. ਸੁਨੀਲ (20ਵੇਂ ਮਿੰਟ) ਤੇ ਰਮਨਦੀਪ ਸਿੰਘ (35ਵੇਂ ਮਿੰਟ) ਨੇ ਵੀ ਭਾਰਤ ਵਲੋਂ ਇਕ-ਇਕ ਗੋਲ ਕੀਤਾ। ਭਾਰਤ ਵਲੋਂ ਸ਼ੁਰੂਆਤ ਵਧੀਆ ਨਹੀਂ ਰਹੀ ਤੇ ਤੀਜੇ ਮਿੰਟ 'ਚ ਹੀ ਟੀਮ 0-1 ਨਾਵ ਪਿਛੜ ਗਈ ਸੀ। ਸਪੇਨ ਨੇ ਆਪਣੇ ਪਹਿਲੇ ਹੀ ਸ਼ਾਟ 'ਤੇ ਇਗਲੇਸਿਆਸ ਓਲਵਾਰੋ ਦੇ ਗੋਲ ਦੀ ਬਦੌਲਤ ਬੜ੍ਹਤ ਬਣਾਈ। ਪਹਿਲੇ 2 ਮੈਚਾਂ 'ਚ ਦੋ ਜਿੱਤ ਨਾਲ ਆਤਮ-ਵਿਸ਼ਵਾਸ ਨਾਲ ਵੀ ਭਾਰਤੀ ਟੀਮ ਨੇ 2 ਮਿੰਟ ਬਾਅਦ ਹੀ ਆਕਾਸ਼ਦੀਪ ਦੇ ਮੈਦਾਨੀ ਗੋਲ ਨਾਲ ਬੜ੍ਹਤ ਬਣਾ ਲਈ। ਐੱਮ. ਵੀ. ਸੁਨੀਲ ਨੇ ਭਾਰਤੀ ਟੀਮ 'ਚ ਵਾਪਸੀ ਦਾ ਜਸ਼ਨ ਦੂਜੇ ਕਵਾਰਟਰ 'ਚ ਸ਼ਾਨਦਾਰ ਗੋਲ ਕਰਕੇ ਮਨਾਇਆ ਤੇ ਭਾਰਤ ਨੂੰ 2-1 ਨਾਲ ਅੱਗੇ ਕੀਤਾ। ਭਾਰਤੀ ਟੀਮ ਹਾਫ ਸਮੇਂ ਤਕ 2-1 ਨਾਲ ਅੱਗੇ ਸੀ।
ਭਾਰਤੀ ਟੀਮ ਨੇ ਤੀਜੇ ਕਵਾਰਟਰ 'ਚ ਕਈ ਸ਼ਾਟ ਲਗਾਏ। ਰਮਨਦੀਪ ਨੇ ਇਸ ਤੋਂ ਬਾਅਦ 35ਵੇਂ ਮਿੰਟ 'ਚ ਭਾਰਤ ਵਲੋਂ ਤੀਜਾ ਗੋਲ ਕੀਤਾ। ਹਰਮਨਪ੍ਰੀਤ ਨੇ ਪੈਲਨਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਭਾਰਤ ਨੂੰ 4-1 ਨਾਲ ਅੱਗੇ ਕੀਤੇ ਤੇ ਫਿਰ ਆਖਰੀ ਕਵਾਰਟਰ 'ਚ ਇਕ ਹੋਰ ਪੈਨਲਟੀ ਨੂੰ ਗੋਲ 'ਚ ਬਦਲ ਕੇ ਟੀਮ 5-1 ਨਾਲ ਜਿੱਤ ਪੱਕੀ ਕਰ ਦਿੱਤੀ।


Gurdeep Singh

Content Editor

Related News