ਭਾਰਤ ਨੇ ਮਹਿਲਾ ਵਾਲੀਬਾਲ ਟੂਰਨਾਮੈਂਟ ''ਚ ਸਿੰਗਾਪੁਰ ਨੂੰ 3-0 ਨਾਲ ਹਰਾਇਆ

06/25/2022 3:10:25 PM

ਨਵੀਂ ਦਿੱਲੀ- ਭਾਰਤੀ ਸੀਨੀਅਰ ਵਾਲੀਬਾਲ ਟੀਮ ਨੇ ਥਾਈਲੈਂਡ ਦੇ ਨਾਖੋਨ ਪਾਥੋਮ 'ਚ 21ਵੇਂ ਪ੍ਰਿੰਸੇਸ ਕੱਪ ਤੀਜੀ ਏ. ਵੀ. ਸੀ. ਮਹਿਲਾ ਚੈਲੰਜ ਕੱਪ 'ਚ ਸਿੰਗਾਪੁਰ ਨੂੰ 3-0 ਨਾਲ ਹਰਾ ਕੇ ਜਿੱਤ ਨਾਲ ਆਪਣੀ ਮੁਹਿੰਮ ਸ਼ੁਰੂ ਕੀਤੀ। ਭਾਰਤ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਲੀਗ ਮੈਚ 'ਚ 25-16, 25-19, 25-08 ਨਾਲ ਜਿੱਤ ਦਰਜ ਕੀਤੀ।

ਭਾਰਤੀ ਟੀਮ ਵਲੋਂ ਕਪਤਾਨ ਨਿਰਮਲ ਸੂਰਯਾ ਤੇ ਅਨੂਸ਼੍ਰੀ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ। 6 ਦੇਸ਼- ਭਾਰਤ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਉਜ਼ਬੇਕਿਸਤਾਨ, ਹਾਂਗਕਾਂਗ ਤੇ ਚੀਨ- 30 ਜੂਨ ਨੂੰ ਸਮਾਪਤ ਹੋ ਰਹੀ ਚੈਂਪੀਅਨਸ਼ਿਪ 'ਚ ਹਿੱਸਾ ਲੈ ਰਹੇ ਹਨ। ਭਾਰਤੀ ਟੀਮ ਦਾ ਅਗਲਾ ਮੈਚ ਸ਼ਨੀਵਾਰ ਨੂੰ ਉਜ਼ਬੇਕਿਸਤਾਨ ਨਾਲ ਹੋਵੇਗਾ।


Tarsem Singh

Content Editor

Related News