ਭਾਰਤ ਨੇ ਮਹਿਲਾ ਅੰਡਰ-19 ਟੀ-20 ਏਸ਼ੀਆ ਕੱਪ ’ਚ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ

Monday, Dec 16, 2024 - 03:00 PM (IST)

ਭਾਰਤ ਨੇ ਮਹਿਲਾ ਅੰਡਰ-19 ਟੀ-20 ਏਸ਼ੀਆ ਕੱਪ ’ਚ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ

ਕੁਆਲਾਲੰਪੁਰ- ਭਾਰਤ ਨੇ ਸਪਿਨਰ ਸੋਨਮ ਯਾਦਵ ਦੀਆਂ 4 ਵਿਕਟਾਂ ਤੇ ਜੀ. ਕਾਮਿਲਿਨੀ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਅੰਡਰ-19 ਮਹਿਲਾ ਟੀ-20 ਏਸ਼ੀਆ ਕੱਪ ਦੇ ਗਰੁੱਪ-ਏ ਮੈਚ ਵਿਚ ਐਤਵਾਰ ਨੂੰ ਇੱਥੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਹਰਾ ਦਿੱਤਾ।

ਖੱਬੇ ਹੱਥ ਦੀ 17 ਸਾਲਾ ਸਪਿਨਰ ਸੋਨਮ ਨੇ 6 ਦੌੜਾਂ ’ਤੇ 4 ਵਿਕਟਾਂ ਲੈ ਕੇ ਕੌਮਾਂਤਰੀ ਕ੍ਰਿਕਟ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ, ਜਿਸ ਨਾਲ ਭਾਰਤ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 20 ਓਵਰਾਂ ਵਿਚ ਸਿਰਫ 7 ਵਿਕਟਾਂ ’ਤੇ 67 ਦੌੜਾਂ ’ਤੇ ਰੋਕ ਦਿੱਤਾ। ਭਾਰਤ ਨੇ ਇਸ ਦੇ ਜਵਾਬ ਵਿਚ ਕਾਮਿਲਿਨੀ ਦੀ 29 ਗੇਂਦਾਂ ਵਿਚ 44 ਦੌੜਾਂ ਦੀ ਅਜੇਤੂ ਪਾਰੀ ਦੀ ਬਦੌਲਤ 7.5 ਓਵਰਾਂ ਵਿਚ 1 ਵਿਕਟ ’ਤੇ 68 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।
 


author

Tarsem Singh

Content Editor

Related News