ਭਾਰਤ ਨੇ ਪਾਕਿ ਨੂੰ 36-20 ਨਾਲ ਹਰਾਇਆ

06/23/2018 12:00:24 AM

ਦੁਬਈ— ਭਾਰਤ ਨੇ ਇੱਥੇ ਸ਼ੁਰੂਆਤੀ ਕਬੱਡੀ ਮਾਸਟਰਸ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੈਚ 'ਚ ਪਾਕਿਸਤਾਨ ਨੂੰ 36-20 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤੀ ਕਪਤਾਨ ਅਜੇ ਠਾਕੁਰ ਦੀ ਬਦੌਲਤ ਭਾਰਤ ਨੇ ਹਾਫ ਟਾਈਮ ਤਕ 22-9 ਨਾਲ ਬੜ੍ਹਤ ਬਣਾ ਲਈ ਸੀ ਤੇ ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਠਾਕੁਰ ਨੇ 15 ਰੇਡ ਅੰਕ ਬਣਾਏ। ਭਾਰਤ ਨੇ ਹਾਫ ਟਾਈਮ ਤਕ 13 ਅੰਕ ਦੀ ਬੜ੍ਹਤ ਬਣਾ ਲਈ ਸੀ।
ਠਾਕੁਰ ਨੂੰ ਜਿੱਤ ਦਾ ਸਿਹਰਾ ਦਿੰਦੇ ਹੋਏ ਭਾਰਤੀ ਕੋਚ ਸ਼੍ਰੀਨਿਵਾਸ ਰੈੱਡੀ ਨੇ ਕਿਹਾ ਕਿ ਉਸ ਨੇ ਦੋਵਾਂ ਕਾਰਨਰ 'ਤੇ ਕਬਜ਼ਾ ਕੀਤਾ ਤੇ ਉਸਨੇ ਡੀਫੈਂਸ ਨੂੰ ਤੋੜ ਦਿੱਤਾ। ਪਾਕਿਸਤਾਨ ਦੀ ਟੀਮ ਭਾਰਤ ਖਿਲਾਫ ਆਪਣੀ ਲੈਅ 'ਚ ਨਹੀਂ ਦਿਖੀ ਤੇ ਉਨ੍ਹਾਂ ਦੇ ਕੋਚ ਨਬੀਲ ਅਹਿਮਦ ਨੇ ਵੀਜ਼ਾ ਪਰੇਸ਼ਾਨੀਆਂ ਦੇ ਕਾਰਨ ਟੀਮ ਦੀ ਦੇਰੀ ਨਾਲ ਆਉਣ ਦੀ ਗੱਲ ਦੱਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ੁੱਕਰਵਾਰ ਸਵੇਰੇ 7 ਵਜੇ ਇੱਥੇ ਪਹੁੰਚੇ ਤੇ ਅਭਿਆਸ ਕਰਨ ਦਾ ਟਾਈਮ ਨਹੀਂ ਮਿਲਿਆ। ਸਾਨੂੰ ਅਗਲੇ ਮੈਚਾਂ 'ਚ ਸੁਧਾਰ ਕਰਨ ਦੀ ਉਮੀਦ ਹੈ।

 


Related News