FIH ਹਾਕੀ ਪ੍ਰੋ-ਲੀਗ ’ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਫਰਾਂਸ ਨੂੰ 5-0 ਨਾਲ ਹਰਾਇਆ
Thursday, Feb 10, 2022 - 12:30 AM (IST)
ਪੋਟਚੇਫਸਟਰੂਮ (ਦੱਖਣੀ ਅਫਰੀਕਾ)- ਟੋਕੀਓ ਓਲੰਪਿਕ ਖੇਡਾਂ 2020 ਵਿਚ ਇਤਿਹਾਸਕ ਕਾਂਸੀ ਤਮਗਾ ਜਿੱਤ ਹਾਸਲ ਕਰਨ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ’ਤੇ 5-0 ਦੀ ਵੱਡੀ ਜਿੱਤ ਨਾਲ ਐੱਫ. ਆਈ. ਐੱਚ. ਹਾਕੀ ਪ੍ਰੋ-ਲੀਗ 2021-22 ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਹਰਮਨਪ੍ਰੀਤ ਸਿੰਘ (21 ਮਿੰਟ), ਵਰੁਣ ਕੁਮਾਰ (24 ਮਿੰਟ), ਸ਼ਮਸ਼ੇਰ ਸਿੰਘ (28 ਮਿੰਟ), ਮਨਦੀਪ ਸਿੰਘ (32 ਮਿੰਟ) ਅਤੇ ਆਕਾਸ਼ਦੀਪ ਸਿੰਘ (41 ਮਿੰਟ) ਦੇ ਸ਼ਾਨਦਾਰ ਗੋਲਾਂ ਦੀ ਬਦੌਲਤ 2022 ਦੀ ਪਹਿਲੀ ਜਿੱਤ ਦਰਜ ਕੀਤੀ। ਭਾਰਤ ਨੇ ਮੈਚ ਵਿਚ ਸ਼ੁਰੂਆਤ ਤੋਂ ਹੀ ਆਪਣੀ ਪਕੜ ਬਣਾਉਣੀ ਸ਼ੁਰੂ ਕੀਤੀ। ਰਣਨੀਤੀ ਤਹਿਤ ਪਹਿਲਕਾਰ ਤਰੀਕੇ ਨਾਲ ਖੇਡਦੇ ਹੋਏ ਭਾਰਤ ਨੇ ਫਰਾਂਸ ਦੇ ਡਿਫੈਂਸ ’ਤੇ ਦਬਾਅ ਬਣਾਇਆ, ਹਾਲਾਂਕਿ ਪਹਿਲਾ ਕੁਆਰਟਰ ਗੋਲ ਰਹਿਤ ਰਿਹਾ। ਭਾਰਤ ਦੂਜੇ ਕੁਆਰਟਰ ਵਿਚ ਹੋਰ ਜ਼ਿਆਦਾ ਪਹਿਲਕਾਰ ਦਿਸਿਆ, ਜਿਸ ਦਾ ਫਾਇਦਾ ਉਸ ਨੂੰ 21ਵੇਂ ਮਿੰਟ ਵਿਚ ਮਿਲਿਆ, ਜਦੋਂ ਟੀਮ ਦੇ ਉਪ ਕਪਤਾਨ ਅਤੇ ਡਿਫੈਂਡਰ ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕਰ ਕੇ ਟੀਮ ਨੂੰ 1-0 ਦਾ ਵਾਧਾ ਦਿਵਾਇਆ। ਫਿਰ 24ਵੇਂ ਮਿੰਟ ਵਿਚ ਹੋਰ ਡਿਫੈਂਡਰ ਵਰੁਣ ਕੁਮਾਰ ਨੇ ਵੀ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ ਅਤੇ ਵਾਧੇ ਨੂੰ 2-0 ਕਰ ਦਿੱਤਾ। ਭਾਰਤੀ ਟੀਮ ਇੱਥੇ ਨਹੀਂ ਰੁਕੀ ਅਤੇ ਦੂਜੇ ਕੁਆਰਟਰ ਦੀ ਅੰਤ ਦੇ ਠੀਕ ਪਹਿਲਾਂ 28ਵੇਂ ਮਿੰਟ ਵਿਚ ਇਕ ਸ਼ਾਨਦਾਰ ਫੀਲਡ ਗੋਲ ਦਾਗ ਕੇ ਸਕੋਰ 3-0 ਕਰ ਦਿੱਤਾ। ਇਹ ਗੋਲ ਯੁਵਾ ਫਾਰਵਰਡ ਸ਼ਮਸ਼ੇਰ ਸਿੰਘ ਦੇ ਨਾਂ ਰਿਹਾ।
ਇਹ ਖ਼ਬਰ ਪੜ੍ਹੋ- CBSE ਬੋਰਡ ਨੇ 10ਵੀਂ-12ਵੀਂ ਦੇ ਲਈ ਸੈਕੰਡ ਟਰਮ ਦੀ ਪ੍ਰੀਖਿਆਵਾਂ ਦਾ ਕੀਤਾ ਐਲਾਨ
ਤੀਜੇ ਕੁਆਰਟਰ ਦੀ ਸ਼ੁਰੂਆਤ ਵੀ ਇਸੇ ਤਰ੍ਹਾਂ ਹੋਈ, ਜਿਸ 'ਚ ਜ਼ਿਆਦਾਤਰ ਸਮਾਂ ਭਾਰਤ ਨੇ ਫਰਾਂਸ ਦੇ ਪਾਲੇ ਵਿਚ ਗੇਂਦ ਨੂੰ ਕਬਜ਼ੇ ਵਿਚ ਰੱਖਿਆ ਅਤੇ ਉਸ ’ਤੇ ਦਬਾਅ ਬਣਾਇਆ। ਧਾਕੜ ਫਾਰਵਰਡ ਮਨਦੀਪ ਸਿੰਘ ਨੇ 32ਵੇਂ ਮਿੰਟ ਵਿਚ ਸ਼ਾਨਦਾਰ ਫੀਲਡ ਗੋਲ ਕਰ ਕੇ ਸਕੋਰ ਨੂੰ 4-0 ਕਰ ਦਿੱਤਾ ਅਤੇ ਫਰਾਂਸ ਦੇ ਮੈਚ ਵਿਚ ਵਾਪਸੀ ਕਰਨ ਦੀ ਉਮੀਦ ਨੂੰ ਲਗਭਗ ਖਤਮ ਕਰ ਦਿੱਤਾ। ਗੋਲ ਦੀ ਤਲਾਸ਼ 'ਚ ਬੇਤਾਬ ਫਰਾਂਸ ਨੇ ਭਾਰਤ ਦੇ ਅਟੈਕ ਨੂੰ ਦੂਰ ਰੱਖਣ ਲਈ ਰਣਨੀਤੀ ਬਦਲੀ ਅਤੇ ਤੀਜੇ ਕੁਆਰਟਰ ਤੋਂ ਬਾਅਦ ਦੇ ਪੜਾਅ ਵਿਚ ਭਾਰਤ ਦੇ ਮੁਕਾਬਲੇ ਜ਼ਿਆਦਾ ਦੇਰ ਗੇਂਦ ’ਤੇ ਕਬਜ਼ਾ ਰੱਖਿਆ, ਹਾਲਾਂਕਿ ਸਕਰਲ ਦੇ ਅੰਦਰ ਫਰਾਂਸ ਦੇ ਕਪਤਾਨ ਵਿਕਟਰ ਚਾਰਲੇਟ ਦੀ ਇਕ ਗਲਤੀ ਨੇ ਆਕਾਸ਼ਦੀਪ ਨੂੰ ਆਪਣੇ 200ਵੇਂ ਮੈਚ ਵਿਚ ਇਕ ਸ਼ਾਨਦਾਰ ਫੀਲਡ ਗੋਲ ਮਾਰਨ ਦਾ ਸੁਨਹਿਰੀ ਮੌਕਾ ਦਿੱਤਾ। 41ਵੇਂ ਮਿੰਟ ਵਿਚ ਆਏ ਇਸ ਗੋਲ ਦੇ ਨਾਲ ਭਾਰਤ ਨੇ ਸਕੋਰ ਨੂੰ 5-0 ਕਰ ਦਿੱਤਾ ਅਤੇ ਮੈਚ ਦੇ ਅੰਤ ਤੱਕ ਇਹ ਯਕੀਨੀ ਕੀਤਾ ਕਿ ਫਰਾਂਸ ਕੋਈ ਗੋਲ ਨਾ ਕਰ ਸਕੇ।
ਇਹ ਖ਼ਬਰ ਪੜ੍ਹੋ- ਜੁੜਵਾ ਬੱਚਿਆਂ ਦੀ ਮਾਂ ਬਣੀ ਦੀਪਿਕਾ, 4 ਸਾਲ ਬਾਅਦ ਸਕੁਐਸ਼ ਕੋਰਟ 'ਤੇ ਕਰੇਗੀ ਵਾਪਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।