IND vs BAN : ਅੱਜ ਦੇ ਮੈਚ 'ਚ ਚੱਕਰਵਾਤ ਦਾ ਖਤਰਾ, ਜਾਣੋ ਮੌਸਮ ਦੇ ਮਿਜਾਜ਼ ਅਤੇ ਪਿੱਚ ਬਾਰੇ

Thursday, Nov 07, 2019 - 10:32 AM (IST)

IND vs BAN : ਅੱਜ ਦੇ ਮੈਚ 'ਚ ਚੱਕਰਵਾਤ ਦਾ ਖਤਰਾ, ਜਾਣੋ ਮੌਸਮ ਦੇ ਮਿਜਾਜ਼ ਅਤੇ ਪਿੱਚ ਬਾਰੇ

ਸਪੋਰਟਸ ਡੈਸਕ— ਭਾਰਤ-ਬੰਗਲਾਦੇਸ਼ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਵੀਰਵਾਰ ਨੂੰ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾਵੇਗਾ। ਦਿੱਲੀ 'ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਮੈਚ 'ਚ ਬੰਗਲਾਦੇਸ਼ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਟੀਮ ਇੰਡੀਆ ਇਸ ਮੁਕਾਬਲੇ ਨੂੰ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰਨਾ ਚਾਹੇਗੀ।

ਇੰਝ ਰਹੇਗਾ ਮੌਸਮ ਦਾ ਮਿਜਾਜ਼
PunjabKesari
ਮੈਚ 'ਚ ਚੱਕਰਵਾਤ 'ਮਹਾ' ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਨਾਲ ਸਾਰੇ ਦਿਨ ਹੀ ਮੀਂਹ ਦੀ ਸੰਭਾਵਨਾ ਹੈ। ਅਰਬ ਸਾਗਰ 'ਚ ਉੱਠਿਆ ਚੱਕਰਵਾਤ ਗੁਜਰਾਤ ਵੱਲ ਮੁੜ ਰਿਹਾ ਹੈ। 21 ਕਿਲੋਮੀਟਰ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਤੂਫਾਨ ਤੇਜ਼ੀ ਨਾਲ ਕਮਜ਼ੋਰ ਪੈ ਰਿਹਾ। 7 ਨਵੰਬਰ ਦੀ ਸਵੇਰੇ ਤਕ ਇਕ ਆਮ ਤੂਫਾਨ ਦੇ ਤੌਰ 'ਤੇ ਇਸ ਦੇ ਦੀਵ ਤੱਟ 'ਤੇ ਟਕਰਾਉਣ ਦੀ ਸੰਭਾਵਨਾ ਹੈ। ਹਾਲਾਂਕਿ ਚੰਗੀ ਗੱਲ ਇਹ ਹੈ ਰਾਜਕੋਟ 'ਚ ਮੈਦਾਨ ਸੁਕਾਉਣ ਦੀ ਚੰਗੀ ਸਹੂਲਤਾਂ ਹਨ।

ਪਿੱਚ ਦੀ ਸਥਿਤੀ
PunjabKesari
ਰਾਜਕੋਟ 'ਚ ਹੋਏ ਦੋ ਟੀ-20 ਮੈਚਾਂ 'ਚ ਔਸਤ ਸਕੋਰ 189 ਦੌੜਾਂ ਰਿਹਾ ਹੈ। ਹਾਲਾਂਕਿ ਸ਼ੁਰੂਆਤੀ ਓਵਰਾਂ 'ਚ ਸਵਿੰਗ ਕਰਾਉਣ 'ਚ ਸਮਰਥ ਤੇਜ਼ ਗੇਂਦਬਾਜ਼ਾਂ ਨੂੰ ਕੁਝ ਮਦਦ ਮਿਲ ਸਕਦੀ ਹੈ। ਵੀਰਵਾਰ ਨੂੰ ਬਦਲ ਛਾਏ ਰਹਿਣ ਦੀ ਸੰਭਾਵਨਾ ਹੈ।  ਇਹ ਫੈਕਟਰ ਵੀ ਤੇਜ਼ ਗੇਂਦਬਾਜ਼ਾਂ ਨੂੰ ਕੁਝ ਮਦਦ ਦਿਵਾ ਸਕਦੇ ਹਨ। ਜ਼ਿਕਰਯੋਗ ਹੈ ਕਿ ਰਾਜਕੋਟ ਦੇ ਮੈਦਾਨ 'ਤੇ ਭਾਰਤ ਨੇ ਦੋ ਟੀ-20 ਮੈਚ ਖੇਡੇ ਹਨ। 2013 'ਚ ਆਸਟਰੇਲੀਆ ਖਿਲਾਫ ਖੇਡੇ ਮੈਚ 'ਚ ਟੀਮ ਇੰਡੀਆ ਨੂੰ ਜਿੱਤ ਮਿਲੀ ਸੀ ਜਦਕਿ 2017 'ਚ ਨਿਊਜ਼ੀਲੈਂਡ ਖਿਲਾਫ ਮੈਚ 'ਚ ਹਾਰ ਮਿਲੀ ਸੀ।


author

Tarsem Singh

Content Editor

Related News