IND vs BAN : ਪਹਿਲੇ ਡੇ-ਨਾਈਟ ਟੈਸਟ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਫੈਕਟਰਸ 'ਤੇ ਇਕ ਨਜ਼ਰ

Friday, Nov 22, 2019 - 10:43 AM (IST)

IND vs BAN : ਪਹਿਲੇ ਡੇ-ਨਾਈਟ ਟੈਸਟ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਫੈਕਟਰਸ 'ਤੇ ਇਕ ਨਜ਼ਰ

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਡੇ-ਨਾਈਟ ਟੈਸਟ ਸ਼ੁੱਕਰਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨਸ 'ਚ ਖੇਡਿਆ ਜਾਵੇਗਾ। ਟੈਸਟ ਇਤਿਹਾਸ ਦਾ ਇਹ 12ਵਾਂ ਅਤੇ ਐੱਸ. ਜੀ. ਪਿੰਕ ਬਾਲ ਨਾਲ ਖੇਡੇ ਜਾਣ ਵਾਲਾ ਪਹਿਲਾ ਡੇ-ਨਾਈਟ ਟੈਸਟ ਹੋਵੇਗਾ। ਇਹ ਪਹਿਲੀ ਵਾਰ ਸਰਦੀਆਂ ਦੇ ਮੌਸਮ 'ਚ ਖੇਡਿਆ ਜਾਵੇਗਾ। ਅੱਜ ਅਸੀਂ ਤੁਹਾਨੂੰ ਭਾਰਤ ਦੀ ਜ਼ਮੀਨ 'ਤੇ ਖੇਡੇ ਜਾਣ ਵਾਲੇ ਪਹਿਲੇ ਡੇ-ਨਾਈਟ ਮੈਚ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਫੈਕਟਰ ਬਾਰੇ ਹੇਠਾਂ ਦੱਸ ਰਹੇ ਹਾਂ :

ਪਿੱਚ ਦੀ ਸਥਿਥੀ
PunjabKesari
ਗੇਂਦ ਨੂੰ 80 ਓਵਰ ਤਕ ਰੱਖਣ ਲਈ ਕੰਡੀਸ਼ਨ ਚੰਗੀ ਰਖਣੀ ਹੋਵੇਗੀ। ਇਸ ਲਈ ਪਿੱਚ 'ਤੇ ਇੰਨੀ ਘਾਹ ਹੋਵੇ ਕਿ ਗੇਂਦ ਡਾਇਰੈਕਟ ਮਿੱਟੀ ਦੇ ਸੰਪਰਕ 'ਚ ਨਾ ਆ ਸਕੇ। ਹਾਲਾਂਕਿ, ਗ੍ਰੀਨ ਟਾਪ ਹੋਣਾ ਜ਼ਰੂਰੀ ਨਹੀਂ। ਗ੍ਰੀਨ ਟਾਪ ਭਾਵ ਹਰੇ ਰੰਗ ਦੀ ਮੋਏਸ਼ਚਰ ਵਾਲੀ ਘਾਹ।

ਮੌਸਮ ਦਾ ਮਿਜਾਜ਼
ਠੰਡ ਦਾ ਮੌਸਮ ਹੈ, ਤਾਂ ਤ੍ਰੇਲ ਜ਼ਿਆਦਾ ਪਵੇਗੀ। ਕੋਲਕਾਤਾ 'ਚ 'ਚਾਰ-ਸਾਢੇ 4 ਵਜੇ ਤਕ ਲਾਈਟਸ ਜਗਾ ਦਿੱਤੀਆਂ ਜਾਣਗੀਆਂ। ਆਖਰੀ ਡੇਢ ਤੋਂ ਦੋ ਘੰਟੇ ਤ੍ਰੇਲ 'ਚ ਗੇਮ ਹੋਵੇਗਾ। ਤ੍ਰੇਲ ਦਾ ਪ੍ਰਭਾਵ ਘੱਟ ਕਰਨ ਲਈ ਆਊਟਫੀਲਡ 'ਤੇ ਘੱਟ ਅਤੇ ਛੋਟੀ ਘਾਹ ਰੱਖੀ ਜਾਵੇਗੀ।

ਟਾਸ ਦੀ ਪ੍ਰਮੁੱਖ ਭੂਮਿਕਾ

PunjabKesari

ਟਾਸ ਦੇ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਗੇਂਦ ਨੂੰ ਜਿੰਨਾ ਉੱਪਰ ਰਖੇਗੀ, ਓਨਾ ਹੀ ਉਸ ਨੂੰ ਫਾਇਦਾ ਹੋਵੇਗਾ। ਸਪਿਨਰਾਂ ਨੂੰ ਸ਼ੁਰੂ 'ਚ ਫਾਇਦਾ ਮਿਲੇਗਾ। ਫਲਡ ਲਾਈਟ 'ਚ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ। ਕਿਉਂਕਿ ਮੌਸਮ ਠੰਡਾ ਹੋ ਜਾਵੇਗਾ ਅਤੇ ਅਜਿਹੇ 'ਚ ਗੇਂਦ ਹਿੱਲਣ ਲੱਗੇਗੀ।


author

Tarsem Singh

Content Editor

Related News