2nd ODI: ਭਾਰਤ ਦਾ ਰਾਜਕੋਟ 'ਚ ਰਿਹੈ ਬੇਹੱਦ ਖਰਾਬ ਪ੍ਰਦਰਸ਼ਨ, ਜਾਣੋ ਦਿਲਚਸਪ ਅੰਕੜੇ

01/17/2020 11:04:04 AM

ਸਪੋਰਟਸ ਡੈਸਕ— ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਦੂਜੇ ਵਨ-ਡੇ ਲਈ ਆਹਮੋ-ਸਾਹਮਣੇ ਹੋਣਗੀਆਂ। ਆਸਟਰੇਲੀਆਈ ਟੀਮ ਤਿੰਨ ਮੈਚਾਂ ਦੀ ਸੀਰੀਜ਼ 'ਚ ਪਹਿਲਾਂ ਤੋਂ ਹੀ ਅੱਗੇ ਹਨ। ਅਜਿਹੇ 'ਚ ਟੀਮ ਇੰਡੀਆ ਲਈ ਇਹ ਮੈਚ ਕਰੋ ਜਾਂ ਮਰੋ ਦੀ ਸਥਿਤੀ ਵਾਲਾ ਹੈ। ਵੈਸੇ ਵੀ ਰਾਜਕੋਟ ਦਾ ਮੈਦਾਨ ਟੀਮ ਇੰਡੀਆ ਲਈ ਕਦੀ ਚੰਗਾ ਨਹੀਂ ਰਿਹਾ ਹੈ ਪਰ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੇਗੀ।

ਆਓ ਜਾਣਦੇ ਹਾਂ ਮੈਚ ਨਾਲ ਜੁੜੇ ਕੁਝ ਫੈਕਟਸ ਬਾਰੇ :-
PunjabKesari
ਅਜਿਹਾ ਹੋ ਸਕਦੈ ਮੌਮਸ ਦਾ ਮਿਜਾਜ਼
ਮੈਚ ਦੇ ਦੌਰਾਨ ਮੌਸਮ ਸਾਫ ਰਹੇਗਾ। ਤਾਪਮਾਨ 17 ਡਿਗਰੀ ਦੇ ਆਪਪਾਸ ਰਹਿਣ ਦਾ ਅਨੁਮਾਨ ਹੈ। ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 24 ਡਿਗਰੀ ਤਕ ਜਾ ਸਕਦਾ ਹੈ। ਇਸ ਦੌਰਾਨ ਹਵਾ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਣ ਦੀ ਸੰਭਾਵਨਾ ਹੈ। ਭਾਵ ਗੇਂਦਬਾਜ਼ਾਂ ਨੂੰ ਸਵਿੰਗ 'ਚ ਕਾਫੀ ਦਿੱਕਤ ਹੋਵੇਗੀ। ਇੱਥੇ ਨਮੀਂ ਦੀ ਮਾਤਰਾ 24 ਫੀਸਦੀ ਹੋ ਸਕਦੀ ਹੈ।

ਅਜਿਹੀ ਹੋ ਸਕਦੀ ਹੈ ਪਿੱਚ
ਇਹ ਉਹੀ ਮੈਦਾਨ ਹੈ ਜਿਸ 'ਤੇ ਰਣਜੀ ਮੈਚ ਖੇਡਦੇ ਹੋਏ ਚੇਤੇਸ਼ਵਰ ਪੁਜਾਰਾ ਅਤੇ ਰਵਿੰਦਰ ਜਡੇਜਾ ਨੇ ਤਿਹਰੇ ਸੈਂਕੜੇ ਜੜੇ ਸਨ। ਇੱਥੋਂ ਦੀ ਪਿੱਚ ਬੇਹੱਦ ਚੰਗੀ ਰਹਿੰਦੀ ਹੈ। ਪਹਿਲੀ ਪਾਰੀ ਦਾ ਇੱੱਥੇ ਔਸਤ 297 ਰਹਿੰਦਾ ਹੈ। ਅਜਿਹਾ ਅੰਦਾਜ਼ਾ ਹੈ ਕਿ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਇੱਥੇ ਫਾਇਦੇ 'ਚ ਰਹੇਗੀ। ਦੇਸ਼ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਇੱਥੇ ਵੀ ਤ੍ਰੇਲ ਦਾ ਖਤਰਾ ਰਹੇਗਾ। ਅਜਿਹੇ 'ਚ ਦੂਜੀ ਪਾਰੀ 'ਚ ਗੇਂਦਬਾਜ਼ੀ ਕਰਨ ਤੋਂ ਦੋਵੇਂ ਟੀਮਾਂ ਬਚਣਾ ਚਾਹੁਣਗੀਆਂ।
PunjabKesari
ਸੌਰਾਸ਼ਟਰ ਕ੍ਰਿਕਟ ਸਟੇਡੀਅਮ, ਰਾਜਕੋਟ 
ਓਪਨਿੰਗ : ਸਾਲ 2009 'ਚ
ਦਰਸ਼ਕਾਂ ਦੀ ਸਮਰਥਾ : 28,000 ਲੋਕ
(ਇਸ ਨੂੰ ਖੰਡੇਰੀ ਕ੍ਰਿਕਟ ਸਟੇਡੀਅਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ।)
ਸਥਾਨ : ਰਾਜਕੋਟ, ਭਾਰਤ
ਸੌਰਾਸ਼ਟਰ ਦਾ ਘਰੇਲੂ ਮੈਦਾਨ
ਫਲਡ ਲਾਈਟਸ : ਹਾਂ।

ਇੱਥੇ ਖੇਡੇ ਗਏ ਵਨ-ਡੇ ਮੈਚ : 2
ਮੈਚ ਬੱਲੇਬਾਜ਼ੀ ਕਰਦੇ ਹੋਏ :  2 ਜਿੱਤੇ
ਪਹਿਲੀ ਪਾਰੀ ਦਾ ਔਸਤ : 297
ਦੂਜੀ ਪਾਰੀ ਦਾ ਔਸਤ : 284
ਸਭ ਤੋਂ ਜ਼ਿਆਦਾ ਸਕੋਰ : 325/4 ਇੰਗਲੈਂਡ ਬਨਾਮ ਭਾਰਤ
ਸਭ ਤੋਂ ਘੱਟ ਸਕੋਰ ਅਚੀਵ : 270/7 ਦੱਖਣੀ ਅਫਰੀਕਾ ਬਨਾਮ ਭਾਰਤ।
PunjabKesari
ਭਾਰਤ-ਆਸਟਰੇਲੀਆ ਵਿਚਾਲੇ ਹੈੱਡ-ਟੂ-ਹੈੱਡ
ਦੋਹਾਂ ਟੀਮਾਂ ਵਿਚਾਲੇ ਅਜੇ ਤਕ ਹੋਏ 138 ਵਨ-ਡੇ 'ਚ ਭਾਰਤੀ ਟੀਮ 50 'ਚ ਹੀ ਜਿੱਤ ਹਾਸਲ ਕਰ ਸਕੀ ਹੈ। ਆਸਟਰੇਲੀਆ ਦੀ ਟੀਮ 78 ਵਾਰ ਜਿੱਤੀ। 10 ਮੁਕਾਬਲੇ ਬੇਨਤੀਜਾ ਰਹੇ। ਜਦਕਿ ਭਾਰਤ 'ਚ ਦੋਹਾਂ ਵਿਚਾਲੇ ਹੁਣ ਤਕ 62 ਮੈਚ ਹੋਏ ਹਨ। ਇਸ ਦੌਰਾਨ ਟੀਮ ਇੰਡੀਆ 27 'ਚ ਜਿੱਤੀ ਹੈ। 30 'ਚ ਉਸ ਨੂੰ ਹਾਰ ਮਿਲੀ। 5 ਮੁਕਾਬਲੇ ਬੇਨਤੀਜਾ ਰਹੇ।


Tarsem Singh

Content Editor

Related News