ਭਾਰਤ 2-0 ਤੇ 120 ਅੰਕ, ਵਿਰਾਟ ਬਣੇ ਨੰਬਰ 1 ਕਪਤਾਨ
Tuesday, Sep 03, 2019 - 12:34 AM (IST)

ਕਿੰਗਸਟਨ— ਭਾਰਤ ਨੇ ਆਪਣੇ ਗੇਂਦਬਾਜ਼ਾਂ ਦੇ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਨਾਲ ਵੈਸਟਇੰਡੀਜ਼ ਨੂੰ ਚੌਥੇ ਦਿਨ ਸੋਮਵਾਰ ਨੂੰ 257 ਦੌੜਾਂ ਨਾਲ ਢੇਹ-ਢੇਰੀ ਕਰਦੇ ਹੋਏ ਦੂਜਾ ਟੈਸਟ ਜਿੱਤ ਕੇ ਮੇਜਬਾਨ ਟੀਮ ਦਾ 2-0 ਨਾਲ ਸਫਾਇਆ ਕਰ ਦਿੱਤਾ। ਭਾਰਤ ਨੂੰ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਤਹਿਤ 2 ਟੈਸਟਾਂ ਦੀ ਸੀਰੀਜ਼ ਜਿੱਤਣ ਨਾਲ 120 ਅੰਕ ਮਿਲੇ ਤੇ ਇਸ ਜਿੱਤ ਦੇ ਨਾਲ ਵਿਰਾਟ ਕੋਹਲੀ ਭਾਰਤ ਦੇ ਨੰਬਰ ਇਕ ਕਪਤਾਨ ਬਣ ਗਏ ਹਨ। ਭਾਰਤ ਨੇ ਵਿੰਡੀਜ਼ ਨੂੰ 468 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਵਿੰਡੀਜ਼ ਦੀ ਪਾਰੀ 210 ਦੌੜਾਂ ’ਤੇ ਢੇਰ ਹੋ ਗਈ। ਵਿੰਡੀਜ਼ ਨੇ ਚੌਥੇ ਦਿਨ 2 ਵਿਕਟ ’ਤੇ 45 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਲੰਚ ਤਕ 100 ਦੌੜਾਂ ਜੋੜ ਕੇ 2 ਵਿਕਟਾਂ ਗੁਆਈਆਂ ਸਨ। ਲੰਚ ਦੇ ਸਮੇਂ ਵਿੰਡੀਜ਼ ਦਾ ਸਕੋਰ ਚਾਰ ਵਿਕਟ ’ਤੇ 145 ਦੌੜਾਂ ਸੀ। ਲੰਚ ਤੋਂ ਬਾਅਦ ਮੇਜਬਾਨਾਂ ਦੀ ਪਾਰੀ ਦਾ ਅੰਤ ਹੋ ਗਿਆ ਤੇ ਟੀਮ 210 ਦੌੜਾਂ ’ਤੇ ਢੇਰ ਹੋ ਗਈ। ਵਿਰਾਟ ਦੀ ਆਪਣੀ ਕਪਤਾਨੀ ’ਚ ਇਹ 28ਵÄ ਜਿੱਤ ਸੀ ਤੇ ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ (27 ਜਿੱਤ) ਨੂੰ ਪਿੱਛੇ ਛੱਡ ਦਿੱਤਾ ਹੈ। ਵਿਰਾਟ ਨੇ ਪਹਿਲਾ ਟੈਸਟ ਮੈਚ 318 ਦੌੜਾਂ ਨਾਲ ਜਿੱਤਿਆ ਸੀ।