ਵਾਰਨ ਦੀ ਯਾਦ ''ਚ ਕਾਲੀ ਪੱਟੀ ਬੰਨ੍ਹ ਕੇ ਮੈਦਾਨ ''ਤੇ ਉਤਰੇ ਭਾਰਤ ਤੇ ਸ਼੍ਰੀਲੰਕਾ ਦੇ ਖਿਡਾਰੀ

Saturday, Mar 05, 2022 - 11:13 AM (IST)

ਵਾਰਨ ਦੀ ਯਾਦ ''ਚ ਕਾਲੀ ਪੱਟੀ ਬੰਨ੍ਹ ਕੇ ਮੈਦਾਨ ''ਤੇ ਉਤਰੇ ਭਾਰਤ ਤੇ ਸ਼੍ਰੀਲੰਕਾ ਦੇ ਖਿਡਾਰੀ

ਮੋਹਾਲੀ- ਭਾਰਤ ਤੇ ਸ਼੍ਰੀਲੰਕਾ ਦੇ ਕ੍ਰਿਕਟਰਾਂ ਨੇ ਸ਼ਨੀਵਾਰ ਨੂੰ ਇੱਥੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਆਸਟਰੇਲੀਆਈ ਦਿੱਗਜ ਸ਼ੇਨ ਵਾਰਨ ਤੇ ਰਾਡਨੀ ਮਾਰਸ਼ ਦੀ ਯਾਦ 'ਚ ਕਾਲੀ ਪੱਟੀ ਬੰਨ੍ਹੀ ਤੇ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਇਕ ਮਿੰਟ ਦਾ ਮੌਨ (ਚੁੱਪੀ) ਰਖਿਆ। ਇਨ੍ਹਾਂ ਦੋਵੇਂ ਕ੍ਰਿਕਟਰਾਂ ਦਾ ਸ਼ੁੱਕਰਵਾਰ ਨੂੰ ਕੁਝ ਘੰਟੇ ਦੇ ਵਕਫ਼ੇ 'ਚ ਦਿਹਾਂਤ ਹੋ ਗਿਆ ਸੀ। 

ਇਹ ਵੀ ਪੜ੍ਹੋ : ਸ਼ੇਨ ਵਾਰਨ ਦਾ ਦਿਲ ਦੇ ਦੌਰੇ ਨਾਲ ਦਿਹਾਂਤ, ਉਨ੍ਹਾਂ ਦੇ ਨਾਂ ਸਨ ਇਹ ਖਾਸ ਉਪਲੱਬਧੀਆਂ

ਖੇਡ ਜਗਤ ਉਦੋਂ ਹੈਰਾਨ ਰਹਿ ਗਿਆ ਜਦੋਂ ਮਾਰਸ਼ ਦੇ ਦਿਹਾਂਤ ਦੇ ਕੁਝ ਘੰਟਿਆਂ ਬਾਅਦ ਇਸ ਖੇਡ ਦੇ ਮਹਾਨ ਖਿਡਾਰੀਆਂ 'ਚ ਸ਼ੁਮਾਰ ਵਾਰਨ ਨੂੰ ਥਾਈਲੈਂਡ ਦੇ ਕੋਹ ਸਮੁਈ ਟਾਪੂ 'ਚ ਆਪਣੇ ਮਕਾਨ 'ਚ ਮ੍ਰਿਤਕ ਪਾਇਆ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਬਿਆਨ 'ਚ ਕਿਹਾ, 'ਰਾਡਨੀ ਮਾਰਸ਼ ਤੇ ਸ਼ੇਨ ਵਾਰਨ ਲਈ ਪਹਿਲੇ ਟੈਸਟ ਦੇ ਦੂਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਇਕ ਮਿੰਟ ਦਾ ਮੌਨ ਰੱਖਿਆ ਗਿਆ। ਇਨ੍ਹਾਂ ਦੋਵਾਂ ਖਿਡਾਰੀਆਂ ਦਾ ਕੱਲ੍ਹ ਦਿਹਾਂਤ ਹੋ ਗਿਆ ਸੀ। ਭਾਰਤੀ ਟੀਮ ਨੇ ਅੱਜ ਕਾਲੀ ਪੱਟੀ ਬੰਨ੍ਹੀ ਹੋਈ ਹੈ।' ਵਾਰਨ 52 ਸਾਲ ਦੇ ਸਨ। ਉਨ੍ਹਾਂ ਨੇ ਆਸਟਰੇਲੀਆ ਵਲੋਂ 145 ਟੈਸਟ ਮੈਚਾਂ 'ਚ 708 ਵਿਕਟਾਂ ਝਟਕਾਈਆਂ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News