ਭਾਰਤ-ਏ ਨੇ ਦੱਖਣੀ ਅਫਰੀਕਾ-ਏ ਤੋਂ ਜਿੱਤੀ ਸੀਰੀਜ਼
Monday, Sep 02, 2019 - 09:01 PM (IST)

ਤਿਰੂਅਨੰਤਪੁਰਮ— ਕਪਤਾਨ ਮਨੀਸ਼ ਪਾਂਡੇ ਦੀਆਂ ਧਮਾਕੇਦਾਰ 81 ਤੇ ਸ਼ਿਵਮ ਦੂਬੇ ਦੀਆਂ ਤੇਜ਼-ਤਰਾਰ ਅਜੇਤੂ 45 ਦੌੜਾਂ ਦੇ ਦਮ ’ਤੇ ਭਾਰਤ ਨੇ ਦੱਖਣੀ ਅਫਰੀਕਾ-ਏ ਨੂੰ ਤੀਜੇ ਗੈਰ-ਅਧਿਕਾਰਤ ਵਨ ਡੇ ਵਿਚ ਸੋਮਵਾਰ 4 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ। ਮÄਹ ਕਾਰਣ ਮੈਦਾਨ ਗਿੱਲਾ ਹੋਣ ਕਾਰਣ ਮੈਚ ਵਿਚ ਓਵਰਾਂ ਦੀ ਗਿਣਤੀ ਘਟਾ ਕੇ 30-30 ਕਰ ਦਿੱਤੀ ਗਈ। ਦੱਖਣੀ ਅਫਰੀਕਾ ਦੀ ਟੀਮ ਨੇ 8 ਵਿਕਟਾਂ ’ਤੇ 207 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਭਾਰਤ-ਏ ਨੇ 27.5 ਓਵਰਾਂ ਵਿਚ ਹੀ 6 ਵਿਕਟਾਂ ’ਤੇ 208 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪਾਂਡੇ ਨੇ 59 ਗੇਂਦਾਂ ’ਚ ਤਿੰਨ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 81 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ।