ਭਾਰਤ ਏ ਨੇ ਵੈਸਟਇੰਡੀਜ਼ ਏ ਨੂੰ 148 ਦੌੜਾਂ ਨਾਲ ਹਰਾ ਕੇ ਸੀਰੀਜ਼ ''ਚ ਬਣਾਈ 3-0 ਨਾਲ ਜੇਤੂ ਬੜ੍ਹਤ

07/17/2019 1:51:02 PM

ਸਪੋਰਟਸ ਡੈਸਕ— ਕਪਤਾਨ ਮਨੀਸ਼ ਪੰਡਿਤ ਦੇ ਸੈਂਕੜੇ ਤੇ ਕੁਰਣਾਲ ਪੰਡਯਾ ਦੀ ਪੰਜ ਵਿਕਟ ਨਾਲ ਭਾਰਤ ਏ ਨੇ ਤੀਜੇ ਗੈਰ ਅਧਿਕਾਰਤ ਵਨ ਡੇ ਮੈਚ 'ਚ ਵੈਸਟਇੰਡੀਜ਼ ਏ ਨੂੰ 148 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 'ਚ 3-0 ਦੀ ਜੇਤੂ ਬੜ੍ਹਤ ਬਣਾ ਲਈ। ਭਾਰਤ ਏ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰ 'ਚ ਛੇ ਵਿਕਟਾਂ ਗੁਆ ਕੇ 295 ਦੌੜਾਂ ਬਣਾਈਆਂ ਤੇ ਫਿਰ ਮੇਜ਼ਬਾਨ ਟੀਮ ਨੂੰ 34. 2 ਓਵਰ 'ਚ 147 ਦੌੜਾਂ 'ਤੇ ਢੇਰ ਕਰ ਦਿੱਤਾ।  

ਭਾਰਤ ਏ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਸਲਾਮੀ ਬੱਲੇਬਾਜ਼ ਅਨਮੋਲਪ੍ਰੀਤ ਸਿੰਘ ਖਾਤਾ ਖੋਲ੍ਹੇ ਬਿਨਾਂ ਹੀ ਪਵੇਲੀਅਨ ਪਰਤ ਗਏ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (81 ਗੇਂਦਾਂ 'ਚ 77 ਦੌੜਾਂ) ਤੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਉਤਰੇ ਸ਼੍ਰੇਅਸ ਅਇਯਰ (69 ਗੇਂਦਾਂ 'ਚ 47 ਦੌੜਾਂ) ਨੇ ਦੂਜੀ ਵਿਕਟ ਲਈ 109 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ। ਗਿੱਲ ਦੇ ਆਊਟ ਹੋਣ ਤੋਂ ਬਾਅਦ ਪੰਡਿਤ ਨੇ ਸਿਰਫ 87 ਗੇਂਦਾਂ 'ਚ 100 ਦੌੜਾਂ ਬਣਾ ਆਪਣਾ ਸੈਂਕੜਾ ਪੂਰਾ ਕੀਤਾ।

PunjabKesari

ਭਾਰਤ ਏ ਦੇ 296 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਵੈਸਟਇੰਡੀਜ਼ ਏ ਨੂੰ ਜਾਨ ਕੈਂਪਬੇਲ (21) ਤੇ ਸੁਨੀਲ ਅੰਬਰੀਸ਼ (30) ਨੇ ਪਹਿਲੀ ਵਿਕਟ ਲਈ 51 ਦੌੜ ਜੋੜ ਕੇ ਪ੍ਰਭਾਵੀ ਸ਼ੁਰੂਆਤ ਦੁਵਾਈ। ਕੁਰਣਾਲ  (25 ਦੌੜਾਂ 'ਤੇ ਪੰਜ ਵਿਕਟ) ਨੇ ਇਸ ਤੋਂ ਬਾਅਦ ਵੈਸਟਇੰਡੀਜ਼ ਦੇ ਬੱਲੇਬਾਜੀ ਕ੍ਰਮ ਨੂੰ ਢੇਰ ਕੀਤਾ ਤੇ ਪੂਰੀ ਟੀਮ 150 ਦੌੜਾਂ ਤੋਂ ਘੱਟ ਦੇ ਸਕੋਰ 'ਤੇ ਸਿਮਟ ਗਈ।


Related News