ਭਾਰਤ ਏ ਨੇ ਸ਼੍ਰੀਲੰਕਾ ਏ ਨੂੰ 8 ਦੌੜਾਂ ਨਾਲ ਹਰਾਇਆ
Tuesday, Jun 09, 2026 - 06:44 PM (IST)
ਸਪੋਰਟਸ ਡੈਸਕ- ਭਾਰਤ ਏ ਤੇ ਸ਼੍ਰੀਲੰਕਾ ਏ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਸ਼੍ਰੀਲੰਕਾ ਦੇ ਦਾਬੁੰਲਾ ਸਥਿਤ ਰਣਗਿਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 8 ਦੌੜਾਂ ਨਾਲ ਹਰਾਇਆ।
ਮੈਚ ਦੀ ਸ਼ੁਰੂਆਤ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਏ ਨੇ 50 ਓਵਰਾਂ 'ਚ 6 ਵਿਕਟਾਂ ਗੁਆ ਕੇ 277 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਏ ਨੂੰ ਜਿੱਤ ਲਈ 278 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਰੁਤੂਰਾਜ ਗਾਇਕਵਾੜ ਤੇ 101 ਦੌੜਾਂ, ਤਿਲਕ ਵਰਮਾ ਨੇ 60 ਦੌੜਾਂ, ਪ੍ਰਿਆਂਸ਼ ਆਰਿਆ ਨੇ 32 ਦੌੜਾਂ, ਆਯੂਸ਼ ਬਡੋਨੀ ਨੇ 24 ਦੌੜਾਂ, ਸੂਰਿਆਂਸ਼ ਸ਼ੇਡਗੇ ਨੇ 26 ਦੌੜਾਂ ਤੇ ਅਨੁਕੂਲ ਰਾਏ ਨੇ 1 ਦੌੜਾਂ ਬਣਾਈਆਂ।
ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਏ ਦੀ ਟੀਮ 48.5 ਓਵਰਾਂ 'ਚ 269 ਦੌੜਾਂ 'ਤੇ ਆਲ ਆਊਟ ਹੋ ਗਈ। ਸਿੱਟੇ ਵਜੋਂ ਭਾਰਤ ਨੇ ਇਹ 8 ਦੌੜਾਂ ਨਾਲ ਜਿੱਤ ਲਿਆ। ਸ਼੍ਰੀਲੰਕਾ ਲਈ ਸਹਾਨ ਅਰਛੀਂਗੇਨ ਨੇ 74 ਦੌੜਾਂ, ਨਿਰੋਸ਼ਨ ਡਿਕਵੇਲਾ ਨੇ 47 ਦੌੜਾਂ, ਸਦੀਰਾ ਸਮਰਵਿਕਰਮਾ ਨੇ 46 ਦੌੜਾਂ ਤੇ ਅਵਿਸ਼ਕਾ ਫਰਨਾਂਡੋ ਨੇ 45 ਦੌੜਾਂ ਬਣਾਈਆਂ। ਭਾਰਤ ਲਈ ਅੰਸ਼ੁਲ ਕੰਬੋਜ ਨੇ 1, ਅਰਸ਼ਦ ਖਾਨ ਨੇ 2, ਅਨੁਕੂਲ ਰਾਏ ਨੇ 2, ਆਯੂਸ਼ ਬਡੋਨੀ ਨੇ 2 ਤੇ ਵਿਪਰਾਜ ਨਿਗਮ ਨੇ 2 ਵਿਕਟਾਂ ਝਟਕਾਈਆਂ।
