ਰੋਹੀਦਾਸ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਏ ਨੇ ਕੋਰੀਆ ਨੂੰ ਹਰਾਇਆ

07/15/2018 9:03:36 AM

ਨਵੀਂ ਦਿੱਲੀ— ਅਮਿਤ ਰੋਹੀਦਾਸ ਦੇ ਦੋ ਗੋਲ ਦੀ ਮਦਦ ਨਾਲ ਭਾਰਤ ਏ ਹਾਕੀ ਟੀਮ ਨੇ ਤੀਜੇ ਅਭਿਆਸ ਮੈਚ 'ਚ ਪਿੱਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ। ਦੱਖਣੀ ਕੋਰੀਆ ਨੇ ਸ਼ਾਨਦਾਰ ਸ਼ੁਰੂਆਤ ਕਰਕੇ ਪੰਜਵੇਂ ਅਤੇ ਅੱਠਵੇਂ ਮਿੰਟ 'ਚ ਗੋਲ ਦਾਗੇ। 

ਭਾਰਤ ਲਈ 15ਵੇਂ ਮਿਟ 'ਚ ਸੁਮਿਤ ਕੁਮਾਰ ਨੇ ਗੋਲ ਦਾਗਿਆ। ਕੋਰੀਆ ਦੇ ਜਿਓ ਜੁੰਗਜੁ ਨੇ 21ਵੇਂ ਮਿੰਟ 'ਚ ਗੋਲ ਕਰਕੇ ਕੋਰੀਆ ਦੀ ਬੜ੍ਹਤ ਨੂੰ ਅੱਗੇ ਵਧਾਇਆ। ਅਗਲੇ ਕੁਝ ਮਿੰਟਾਂ 'ਚ ਕੋਈ ਟੀਮ ਗੋਲ ਨਾ ਕਰ ਸਕੀ। ਭਾਰਤ ਲਈ ਦੂਜਾ ਗੋਲ 39ਵੇਂ ਮਿੰਟ 'ਚ ਰੋਹੀਦਾਸ ਨੇ ਪੈਨਲਟੀ ਕਾਰਨਰ 'ਤੇ ਕੀਤਾ। ਇਸ ਤੋਂ ਬਾਅਦ ਉਸ ਨੇ ਪੈਨਲਟੀ ਸਟ੍ਰੋਕ 'ਤੇ 45ਵੇਂ ਮਿੰਟ 'ਚ ਗੋਲ ਦਾਗਿਆ। ਗੁਰਜਿੰਦਰ ਸਿੰਘ ਨੇ 49ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਦਾਗਿਆ ਜਦਕਿ ਪੰਜਵਾਂ ਗੋਲ ਨੀਲਕਾਂਤ ਸ਼ਰਮਾ ਨੇ ਦਾਗਿਆ।


Related News