ਭਾਰਤ ਦੇ ਜੂਨੀਅਰ ਲੜਕਿਆਂ ਨੇ ਟੇਬਲ ਟੈਨਿਸ ਟੂਰਨਾਮੈਂਟ ''ਚ ਕਾਂਸੀ ਤਮਗਾ ਜਿੱਤਿਆ

Sunday, Sep 29, 2019 - 04:28 PM (IST)

ਭਾਰਤ ਦੇ ਜੂਨੀਅਰ ਲੜਕਿਆਂ ਨੇ ਟੇਬਲ ਟੈਨਿਸ ਟੂਰਨਾਮੈਂਟ ''ਚ ਕਾਂਸੀ ਤਮਗਾ ਜਿੱਤਿਆ

ਮੁੰਬਈ— ਭਾਰਤ ਦੇ ਜੂਨੀਅਰ ਲੜਕਿਆਂ ਰੀਗਨ ਅਲਬੁਕਰਕ ਅਤੇ ਯਸ਼ਾਂਸ਼ ਮਲਿਕ ਨੇ ਨੀਦਰਲੈਂਡ ਦੇ ਲੋਡ ਹੁਲਸੋਫ ਦੇ ਨਾਲ ਮਿਲ ਕੇ ਸਰਬੀਆ ਦੇ ਜੂਨੀਅਰ ਅਤੇ ਕੈਡੇਟ ਟੇਬਲ ਟੈਨਿਸ ਓਪਨ 'ਚ ਕਾਂਸੀ ਤਮਗਾ ਜਿੱਤਿਆ। ਇਸ ਟੀਮ ਨੂੰ ਸੈਮੀਫਾਈਨਲ 'ਚ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਰਾਦੇਕ ਸਕਾਲਾ, ਟਾਮਸ ਮਾਰਟਿਕੋ ਅਤੇ ਆਂਦਰੇਜ ਕਵੇਟੋਨ ਦੀ ਚੈੱਕ ਗਣਰਾਜ ਦੀ ਤਿਕੜੀ ਖਿਲਾਫ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਰੀਗਨ ਨੂੰ ਪਹਿਲੇ ਮੈਚ 'ਚ ਰਾਦੇਕ ਖਿਲਾਫ 2-3 ਨਾਲ ਹਾਰ ਝਲਣੀ ਪਈ ਪਰ ਹੁਲਸ਼ੋਫ ਨੇ ਮਾਰਟਿਕੋ ਨੂੰ 3-2 ਨਾਲ ਹਰਾ ਕੇ ਮੁਕਾਬਲਾ 1-1 ਨਾਲ ਬਰਾਬਰ ਕਰ ਦਿੱਤਾ। ਯਸ਼ਾਂਸ਼ ਨੇ ਇਸ ਦੇ ਬਾਅਦ ਆਂਦ੍ਰੇੇਜ ਨੂੰ 3-1 ਨਾਲ ਹਰਾ ਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਰੀਗਨ ਅਤੇ ਹੁਲਸ਼ੋਫ ਨੂੰ ਹਾਲਾਂਕਿ ਇਸ ਦੇ ਬਾਅਦ ਕ੍ਰਮਵਾਰ ਟਾਮਸ ਅਤੇ ਰਾਦੇਕ ਖਿਲਾਫ 0-3 ਦੇ ਸਮਾਨ ਫਰਕ ਨਾਲ ਹਾਰ ਝਲਣੀ ਪਈ ਜਿਸ ਨਾਲ ਚੈੱਕ ਗਣਰਾਜ ਦੀ ਟੀਮ ਨੇ 3-2 ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਕੁਆਰਟਰ ਫਾਈਨਲ 'ਚ ਭਾਰਤ ਅਤੇ ਨੀਦਰਲੈਂਡ ਦੀ ਟੀਮ ਨੇ ਸਪੇਨ ਅਤੇ ਸਲੋਵਾਕੀਆ ਦੀ ਟੀਮ ਨੂੰ 3-1 ਨਾਲ ਹਰਾਇਆ।


author

Tarsem Singh

Content Editor

Related News