ਭਾਰਤ ਦੇ ਵਿਸ਼ਵ ਕੱਪ ਪ੍ਰਦਰਸ਼ਨ ਦੀ ਸਮੀਖਿਆ ਨਹੀਂ ਹੋਵੇਗੀ : ਵਿਨੋਦ ਰਾਏ

7/26/2019 8:55:47 PM

ਨਵੀਂ ਦਿੱਲੀ- ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਦੇ ਮੁਖੀ ਵਿਨੋਦ ਰਾਏ ਨੇ ਸ਼ੁੱਕਰਵਾਰ ਕਿਹਾ ਕਿ ਵਿਸ਼ਵ ਕੱਪ ਵਿਚ ਭਾਰਤ ਦੇ ਪ੍ਰਦਰਸ਼ਨ ਦੀ ਸਮੀਖਿਆ ਲਈ ਕੋਈ ਮੀਟਿੰਗ ਨਹੀਂ ਹੋਵੇਗੀ। ਵਿਸ਼ਵ ਕੱਪ ਦੇ ਮੁੱਖ ਦਾਅਵੇਦਾਰਾਂ ਵਿਚੋਂ ਇਕ ਦੇ ਰੂਪ ਵਿਚ ਪਹੁੰਚੀ ਭਾਰਤੀ ਟੀਮ ਨੂੰ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਕੇ ਬਾਹਰ ਹੋਣਾ ਪਿਆ ਸੀ। ਭਾਰਤੀ ਟੀਮ ਦੇ ਵੈਸਟਇੰਡੀਜ਼ ਦੌਰੇ ਲਈ 29 ਜੁਲਾਈ ਨੂੰ ਰਵਾਨਾ ਹੋਣ ਦਾ ਜ਼ਿਕਰ ਕਰਦਿਆਂ ਰਾਏ ਨੇ ਪੁੱਛਿਆ, ''ਸਮੀਖਿਆ ਮੀਟਿੰਗ ਕਰਨ ਦਾ ਸਮਾਂ ਕਿੱਥੇ ਹੈ?'' ਸੀ. ਓ. ਏ. ਦੀ ਇੱਥੇ ਮੀਟਿੰਗ ਤੋਂ ਬਾਅਦ ਰਾਏ ਨੇ ਸਹਿਯੋਗੀ ਸਟਾਫ ਤੇ ਮੈਨੇਜਰ ਦੀ ਰਿਪੋਰਟ ਤੋਂ ਆਮ ਫੀਡਬੈਕ ਦਾ ਅਜੇ ਤਕ ਇੰਤਜ਼ਾਰ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh