ਭਾਰਤੀ ਟੀਮ ਦਾ ਅਭਿਆਸ ਸੈਸ਼ਨ ਮੀਂਹ ਕਾਰਨ ਹੋਇਆ ਰੱਦ
Friday, Jun 07, 2019 - 07:57 PM (IST)

ਲੰਡਨ— ਵਿਸ਼ਵ ਕੱਪ 'ਚ ਆਸਟਰੇਲੀਆ ਵਿਰੁੱਧ ਅਹਿਮ ਮੁਕਾਬਲੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੀਂਹ ਕਾਰਨ ਭਾਰਤੀ ਟੀਮ ਦਾ ਅਭਿਆਸ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ। ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੂੰ 6 ਵਿਕਟਾਂ ਨਾਲ ਹਰਾ ਕੇ ਭਾਰਤੀ ਟੀਮ ਇੱਥੇ ਵੀਰਵਾਰ ਨੂੰ ਪਹੁੰਚੀ। ਦੱਖਣੀ ਅਫਰੀਕਾ ਵਿਰੁੱਧ ਆਪਣੇ ਪਹਿਲੇ ਮੈਚ ਤੋਂ ਪਹਿਲਾਂ ਮੀਂਹ ਕਾਰਨ ਭਾਰਤੀ ਟੀਮ ਦੇ ਅਭਿਆਸ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ। 2 ਬਾਰ ਦੇ ਚੈਂਪੀਅਨ ਭਾਰਤ ਨੂੰ ਐਤਵਾਰ ਨੂੰ ਪੰਜ ਬਾਰ ਦੇ ਚੈਂਪੀਅਨ ਆਸਟਰੇਲੀਆ ਨਾਲ ਭਿੜਨਾ ਹੈ। ਆਸਟਰੇਲੀਆ ਟੀਮ ਲਗਾਤਾਰ 10 ਮੈਚ ਜਿੱਤ ਕੇ ਇੱਥੇ ਪਹੁੰਚੀ ਹੈ ਜਿਸ 'ਚ ਭਾਰਤ ਵਿਰੁੱਧ 0-2 ਨਾਲ ਪਿਛੜਣ ਤੋਂ ਬਾਅਦ ਲਗਾਤਾਰ ਤਿੰਨ ਜਿੱਤ ਦੇ ਨਾਲ ਸੀਰੀਜ਼ 3-0 ਨਾਲ ਆਪਣੇ ਨਾਂ ਕਰਨਾ ਵੀ ਸ਼ਾਮਲ ਹੈ।