ਭਾਰਤ ਦੀ ਹਰਿਕਾ ਨੇ ਖੇਡੇ ਲਗਾਤਾਰ 5 ਡਰਾਅ

02/12/2019 10:07:01 PM

ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ)— ਕੈਰੰਸ ਕੱਪ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ-2019 'ਚ ਵਿਸ਼ਵ ਦੀਆਂ ਚੋਟੀ ਦੀਆਂ ਖਿਡਾਰਨਾਂ ਦੇ ਮੁਕਾਬਲੇ 'ਚ ਭਾਰਤ ਦੀ ਗ੍ਰੈਂਡ ਮਾਸਟਰ ਤੇ 2 ਵਾਰ ਦੀ ਵਿਸ਼ਵ ਕਾਂਸੀ ਤਮਗਾ ਜੇਤੂ ਹਰਿਕਾ ਦ੍ਰੋਣਾਵਲੀ ਨੇ ਹੁਣ ਤਕ ਸਾਰੇ 5 ਮੁਕਾਬਲਿਆਂ 'ਚ ਡਰਾਅ ਖੇਡੇ ਹਨ। ਵਿਸ਼ਵ ਦੀਆਂ 10 ਧਾਕੜ ਖਿਡਾਰਨਾਂ ਵਿਚਾਲੇ ਚੱਲ ਰਹੇ ਇਸ ਟੂਰਨਾਮੈਂਟ 'ਚ ਹਰਿਕਾ (2471) ਨੂੰ 7ਵਾਂ ਦਰਜਾ ਦਿੱਤਾ ਗਿਆ ਹੈ। 
ਚੈਂਪੀਅਨਸ਼ਿਪ ਵਿਚ ਟਾਪ ਸੀਡ ਸਾਬਕਾ ਵਿਸ਼ਵ ਚੈਂਪੀਅਨ ਰੂਸ ਦੀ ਅਲੈਗਜ਼ੈਂਡਰ ਕੋਸਿਟਨੁਕ (2537) ਹੈ। ਦੂਜਾ ਦਰਜਾ ਪ੍ਰਾਪਤ ਜਾਰਜੀਆ ਦੀ ਨਾਨਾ ਦ੍ਰਾਗਡੀਡੇ (2513) ਨੂੰ, ਤੀਜਾ ਦਰਜਾ ਰੂਸ ਦੀ ਗੁਨਿਨਾ ਵੈਲੇਂਟਿਨਾ (2501) ਨੂੰ, ਚੌਥਾ ਦਰਜਾ ਜਾਰਜੀਆ ਦੀ ਬੇਲਾ ਖੋਟੇਨਸ਼ਿਵਿਲੀ (2491), ਪੰਜਵਾਂ ਦਰਜਾ ਜਰਮਨੀ ਦੀ ਐਲਿਜ਼ਾਬੇਥ ਪਹੇਟਜ (2471), ਛੇਵਾਂ ਦਰਜਾ ਫਰਾਂਸ ਦੀ ਮੈਰੀ ਸਬੇਗ (2476) ਨੂੰ, 8ਵਾਂ ਦਰਜਾ ਕਜ਼ਾਕਿਸਤਾਨ ਦੀ ਅਬਦੁਮਾਲਿਕ ਜਨਹੰਸਾਯਾ (2468) ਨੂੰ, 9ਵਾਂ ਦਰਜਾ ਪ੍ਰਾਪਤ ਮੇਜ਼ਬਾਨ ਅਮਰੀਕਾ ਦੀ ਇਰਿਨਾ ਕ੍ਰਿਸ਼ (2436) ਤੇ 10ਵਾਂ ਦਰਜਾ ਵੀ ਅਮਰੀਕਾ ਦੀ ਹੀ ਅੰਨਾ ਜਤੋਨਿਸਕਹ (2428) ਨੂੰ ਦਿੱਤਾ ਗਿਆ ਹੈ। 5 ਰਾਊਂਡਜ਼ ਤੋਂ ਬਾਅਦ ਰੂਸ ਦੀ ਟਾਪ ਸੀਡ ਅਲੈਗਜ਼ੈਂਡਰ 4.5 ਅੰਕਾਂ ਨਾਲ ਪਹਿਲੇ ਸਥਾਨ 'ਤੇ, ਰੂਸ ਦੀ ਵੈਲੇਂਟਿਨਾ ਤੇ ਅਮਰੀਕਾ ਦੀ ਇਰੀਨਾ 4 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਅਤੇ ਭਾਰਤ ਦੀ ਹਰਿਕਾ ਤੇ ਕਜ਼ਾਕਿਸਤਾਨ ਦੀ ਅਬਦੁਮਾਲਿਕ 2.5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਹੀਆਂ ਹਨ।


Gurdeep Singh

Content Editor

Related News