ਸਵਿਤਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਹਿਲਾ ਹਾਕੀ ਵਿਸ਼ਵ ਕੱਪ ''ਚ ਭਾਰਤ ਨੇ ਦਰਜ ਕੀਤੀ ਪਹਿਲੀ ਜਿੱਤ

Wednesday, Jul 13, 2022 - 11:34 AM (IST)

ਸਵਿਤਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਹਿਲਾ ਹਾਕੀ ਵਿਸ਼ਵ ਕੱਪ ''ਚ ਭਾਰਤ ਨੇ ਦਰਜ ਕੀਤੀ ਪਹਿਲੀ ਜਿੱਤ

ਟੇਰੇਸਾ (ਸਪੇਨ)- ਕਪਤਾਨ ਤੇ ਗੋਲਕੀਪਰ ਸਵਿਤਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਇੱਥੇ ਐੱਫ. ਆਈ. ਐੱਚ. ਮਹਿਲਾ ਹਾਕੀ ਵਿਸ਼ਵ ਕੱਪ ਦੇ ਕਲਾਸੀਫਿਕੇਸ਼ਨ ਮੁਕਾਬਲੇ ਵਿਚ ਕੈਨੇਡਾ ਨੂੰ ਸ਼ੂਟਆਊਟ ਵਿਚ 3-2 ਨਾਲ ਹਰਾ ਕੇ ਟੂਰਨਾਮੈਂਟ ਵਿਚ ਪਹਿਲੀ ਜਿੱਤ ਦਰਜ ਕੀਤੀ। ਤੈਅ ਸਮੇਂ ਤੋਂ ਬਾਅਦ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ।

ਇਹ ਵੀ ਪੜ੍ਹੋ : ENG v IND : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ

ਮੇਡੇਲਾਈਨ ਸੇਕੋ ਨੇ 11ਵੇਂ ਮਿੰਟ ਵਿਚ ਹੀ ਕੈਨੇਡਾ ਨੂੰ ਬੜ੍ਹਤ ਦਿਵਾ ਦਿੱਤੀ ਸੀ ਪਰ ਭਾਰਤ 58ਵੇਂ ਮਿੰਟ ਵਿਚ ਸਲੀਮਾ ਟੇਟੇ ਦੇ ਗੋਲ ਨਾਲ ਬਰਾਬਰੀ ਹਾਸਲ ਕਰਨ ’ਚ ਸਫਲ ਰਿਹਾ। ਭਾਰਤ ਦੀ ਜਿੱਤ ਵਿਚ ਹਾਲਾਂਕਿ ਸਭ ਤੋਂ ਅਹਿਮ ਭੂਮਿਕਾ ਗੋਲਕੀਪਰ ਸਵਿਤਾ ਦੀ ਰਹੀ ਜਿਸ ਨਾਲ ਟੀਮ ਟੂਰਨਾਮੈਂਟ ਵਿਚ ਪਹਿਲੀ ਜਿੱਤ ਦਰਜ ਕਰ ਸਕੀ। 9ਵੇਂ ਤੋਂ 16ਵੇਂ ਸਥਾਨ ਦੇ ਕਲਾਸੀਫਿਕੇਸ਼ਨ ਮੁਕਾਬਲੇ ਵਿਚ ਭਾਰਤੀ ਕਪਤਾਨ ਨੇ ਸ਼ੂਟਆਊਟ ਵਿਚ ਵਿਰੋਧੀ ਟੀਮ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਦਕਿ ਨਵਨੀਤ ਕੌਰ, ਸੋਨਿਕਾ ਤੇ ਨੇਹਾ ਨੇ ਗੋਲ ਕਰ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ।

ਭਾਰਤ ਦੇ ਸ਼ੁਰੂਆਤੀ ਦਬਾਅ ਨਾਲ ਨਜਿੱਠਣ ਤੋਂ ਬਾਅਦ ਕੈਨੇਡਾ ਨੇ ਗੇਂਦ ਨੂੰ ਗੋਲ ਵਿਚ ਪਹੁੰਚਾ ਦਿੱਤਾ ਪਰ ਰੈਫਰੀ ਨੇ ਇਸ ਨੂੰ ਨਾਮਨਜ਼ੂਰ ਕਰਦੇ ਹੋਏ ਪੈਨਲਟੀ ਕਾਰਨਰ ਦਿੱਤਾ ਤੇ ਨਤਾਲੀ ਸੋਰੀਸਯੂ ਗੋਲ ਕਰਨ ਵਿਚ ਅਸਫਲ ਰਹੀ। ਕੈਨੇਡਾ ਨੂੰ ਇਸ ਤੋਂ ਕੁਝ ਮਿੰਟ ਬਾਅਦ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਤੇ ਇਸ ਵਾਰ ਟੀਮ ਨੇ ਵੈਰੀਏਸ਼ਨ ’ਤੇ ਗੋਲ ਕੀਤਾ। ਕੈਥਲੀਨ ਲੀਹੀ ਨੇ ਭਾਰਤੀ ਡਿਫੈਂਸ ਨੂੰ ਭੁਲੇਖਾ ਪਾਉਂਦੇ ਹੋਏ ਗੇਂਦ ਸੇਕੋ ਵੱਲ ਵਧਾਈ ਜਿਨ੍ਹਾਂ ਨੇ ਇਸ ਨੂੰ ਗੋਲ ਵਿਚ ਪਹੁੰਚਾ ਦਿੱਤਾ। 

ਇਹ ਵੀ ਪੜ੍ਹੋ : ਕਾਮਨਵੈਲਥ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ, ਹਰਮਨਪ੍ਰੀਤ ਨੂੰ ਕਮਾਨ

ਭਾਰਤ ਨੇ ਦੂਜੇ ਕੁਆਰਟਰ ਵਿਚ ਮਜ਼ਬੂਤ ਸ਼ੁਰੂਆਤ ਕੀਤੀ ਤੇ ਕਈ ਵਾਰ ਕੈਨੇਡਾ ਦੇ ਡਿਫੈਂਸ ਨੂੰ ਤੋੜਿਆ ਪਰ ਗੋਲ ਕਰਨ ਵਿਚ ਨਾਕਾਮੀ ਮਿਲੀ। ਅੱਧੇ ਸਮੇਂ ਤੋਂ ਬਾਅਦ ਵੀ ਭਾਰਤ ਨੇ ਹਮਲੇ ਜਾਰੀ ਰੱਖੇ। ਲਾਰੇਮਸਿਆਮੀ ਨੇ ਕੈਨੇਡਾ ਦੇ ਡਿਫੈਂਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਭਾਰਤ ਨੂੰ ਤੀਜੇ ਕੁਆਰਟਰ ਦੇ ਆਖ਼ਰੀ ਸਮੇਂ ਵਿਚ ਲਾਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਟੀਮ ਇਸ ਨੂੰ ਗੋਲ ਵਿਚ ਨਹੀਂ ਬਦਲ ਸਕੀ। 

ਚੌਥੇ ਤੇ ਆਖ਼ਰੀ ਕੁਆਰਟਰ ਵਿਚ ਭਾਰਤ ਨੂੰ ਕਈ ਪੈਨਲਟੀ ਕਾਰਨਰ ਮਿਲੇ ਪਰ ਗੁਰਜੀਤ ਕੌਰ ਇਨ੍ਹਾਂ ਨੂੰ ਗੋਲ ਵਿਚ ਨਹੀਂ ਬਦਲ ਸਕੀ। ਭਾਰਤ ਨੂੰ ਆਖ਼ਰ ਸਲੀਮਾ ਟੇਟੇ ਨੇ ਬਰਾਬਰੀ ਦਿਵਾਈ ਤੇ ਪੈਨਲਟੀ ਕਾਰਨਰ ’ਤੇ ਗੁਰਜੀਤ ਦੀ ਡਰੈਗ ਫਲਿੱਕ ਨੂੰ ਕੈਨੇਡਾ ਦੀ ਗੋਲਕੀਪਰ ਦੇ ਰੋਕਣ ਤੋਂ ਬਾਅਦ ਉਨ੍ਹਾਂ ਨੇ ਰਿਬਾਊਂਡ ’ਤੇ ਗੋਲ ਕੀਤਾ। ਭਾਰਤ ਹੁਣ ਨੌਵੇਂ ਤੋਂ 12ਵੇਂ ਸਥਾਨ ਦੇ ਪਲੇਆਫ ਵਿਚ ਬੁੱਧਵਾਰ ਨੂੰ ਜਾਪਾਨ ਨਾਲ ਭਿੜੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News