ਲਕਸ਼ੈ ਤੇ ਮੰਨੇਪੱਲੀ ਦੀ ਹਾਰ ਨਾਲ ਭਾਰਤ ਦੀ ਮੁਹਿੰਮ ਖਤਮ
Sunday, Aug 03, 2025 - 11:29 AM (IST)

ਮਕਾਊ– ਭਾਰਤ ਦੀ ਮਕਾਊ ਓਪਨ ਸੁਪਰ-300 ਬੈਡਮਿੰਟਨ ਟੂਰਨਾਮੈਂਟ ਵਿਚ ਮੁਹਿੰਮ ਖਤਮ ਹੋ ਗਈ ਜਦੋਂ ਲਕਸ਼ੈ ਸੇਨ ਤੇ ਤਰੁਣ ਮੰਨੇਪੱਲੀ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਮੁਕਾਬਲੇ ਵਿਚ ਹਾਰ ਕੇ ਬਾਹਰ ਹੋ ਗਏ। ਵਿਸ਼ਵ ਚੈਂਪੀਅਨਸ਼ਿਪ 2021 ਦੇ ਕਾਂਸੀ ਤਮਗਾ ਜੇਤੂ ਤੇ ਮੌਜੂਦਾ ਰਾਸ਼ਟਰਮੰਡਲ ਖੇਡ ਚੈਂਪੀਅਨ ਲਕਸ਼ੈ ਨੂੰ ਇੰਡੋਨੇਸ਼ੀਆ ਦੇ ਅਲਵੀ ਫਰਹਾਨ ਨੇ 39 ਮਿੰਟ ਵਿਚ 21-16, 21-9 ਨਾਲ ਹਰਾਇਆ।
ਉੱਥੇ ਹੀ, ਤਰੁਣ ਮੰਨੇਪੱਲੀ ਨੂੰ ਮਲੇਸ਼ੀਆ ਦੇ ਜਸਟਿਨ ਹੋਹ ਨੇ ਤਿੰਨ ਸੈੱਟਾਂ ਦੇ ਮੁਕਾਬਲੇ ਵਿਚ ਹਰਾਇਆ। ਵਿਸ਼ਵ ਰੈਂਕਿੰਗ ਵਿਚ 47ਵੇਂ ਸਥਾਨ ’ਤੇ ਕਾਬਜ਼ 23 ਸਾਲਾ ਮੰਨੇਪੱਲੀ ਨੇ ਮਜ਼ਬੂਤ ਸ਼ੁਰੂਆਤ ਕੀਤੀ ਪਰ ਕਈ ਗਲਤੀਆਂ ਦੇ ਕਾਰਨ ਇਕ ਘੰਟਾ 21 ਮਿੰਟ ਤੱਕ ਚੱਲੇ ਮੁਕਾਬਲੇ ਵਿਚ 21-19, 16-21, 16-21 ਨਾਲ ਹਾਰ ਗਿਆ।